ਅਕਾਲੀ-ਭਾਜਪਾ ਗਠਜੋੜ ਹੋਣ ਦੇ ਆਸਾਰ ਤੋਂ ਹੀ ਆਪ ਅਤੇ ਕਾਂਗਰਸ ਨੂੰ ਖਤਰਾ ਸਤਾਉਣ ਲੱਗਾ: ਭਾਜਪਾ ਨੇਤਾ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਭਾਜਪਾ ਜ਼ਿਲ੍ਹਾ ਮਹਾਂਮੰਤਰੀ ਸੁਰੇਸ਼ ਭਾਟੀਆ ਬਿਟੂ, ਜ਼ਿਲ੍ਹਾ ਉਪ-ਪ੍ਰਧਾਨ ਅਸ਼ਵਨੀ ਓਹਰੀ, ਜ਼ਿਲ੍ਹਾ ਸਕੱਤਰ ਅਸ਼ਵਨੀ ਗੈਂਦ, ਨੀਰਜ ਗੈਂਦ, ਰਾਕੇਸ਼ ਕੁਮਾਰ ਨੇ ਇਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਹੋਣਾ ਕੋਈ ਨਵੀਂ ਗੱਲ ਨਹੀ ਹੈ, ਇਹ ਰਿਸ਼ਤਾ 30 ਸਾਲ ਪੁਰਾਣਾ ਹੈ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਗੱਲ ਅਜੇ ਚੱਲ ਹੀ ਰਹੀ ਹੈ ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਖਤਰੇ ਦੀ ਘੰਟੀ ਮਹਿਸੂਸ ਹੋਣ ਲੱਗੀ ਹੈ ਅਤੇ ਘਬਰਾਹਟ ਵਿੱਚ ਗਲਤ ਬਿਆਨਬਾਜ਼ੀ ਕਰਨ ਲੱਗੇ ਹਨ ਕਿਉਂਕਿ ਪੰਜਾਬ ਦੀ ਜਨਤਾ ਭਗਵੰਤ ਮਾਨ ਦੀ ਸਰਕਾਰ ਦੀ ਬਿੱਲੀ ਥੈਲੇ ਤੋਂ ਬਾਹਰ ਆ ਚੁੱਕੀ ਹੈ।ਆਪ ਅਤੇ ਕਾਂਗਰਸ ਦਾ ਜੋ ਪੰਜਾਬ ਵਿੱਚ ਗਠਬੰਧਨ ਹੋਣ ਦੀ ਗੱਲ-ਬਾਤ ਚੱਲ ਰਹੀ ਹੈ ਇਸ ਨੂੰ ਗੱਠਬੰਧਨ ਨਹੀ ਠਗਬੰਧਨ ਕਿਹਾ ਜਾ ਸਕਦਾ ਹੈ। 2022 ਦੀਆ ਚੋਣਾਂ ਵਿੱਚ ਇਨਾਂ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਜਿਵੇਂ ਕਿ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ, ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਅਤੇ ਨਸ਼ਾ ਖਤਮ ਕਰਨ ਵਾਲੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਪਰ ਇਨ੍ਹਾਂ ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਪੰਜਾਬ ਦੀ ਜਨਤਾ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ।ਇਸ ਦਾ ਜਵਾਬ ਲੋਕ 2024 ਵਿੱਚ ਹੋਣ ਵਾਲੇ ਚੋਣਾ ਵਿੱਚ ਦੇਣਗੇ। ਭਗਵੰਤ ਮਾਨ ਦੀ ਸਰਕਾਰ ਦਾ ਰਿਮੋਟ ਕੰਟਰੋਲ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਹੱਥ ਵਿੱਚ ਹੈ। ਪੰਜਾਬ ਵਿੱਚ ਇਹ ਪਹਿਲੀ ਸਰਕਾਰ ਬਣੀ ਹੈ ਜੋ ਸਵੇਰੇ ਫੈਸਲਾ ਕਰਦੀ ਹੈ ਸ਼ਾਮ ਨੂੰ ਵਾਪਿਸ ਲੈ ਲੈਂਦੀ ਹੈ। ਕਾਂਗਰਸ ਦੇ ਸਾਂਸਦ ਰਵਨੀਤ ਬਿਟੂ ਘਬਰਾਹਟ ਵਿੱਚ ਗਲਤ ਬਿਆਨ ਬਾਜ਼ੀ ਕਰਨ ਲਗੇ ਹਨ ਅਤੇ ਭਾਜਪਾ ਨੇਤਾਵਾਂ ਨੇ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀਆਂ 13 ਅਤੇ 1 ਚੰਡੀਗੜ੍ਹ ਦੀ ਸੀਟ ਮਿਲਾ ਕੇ 14 ਸੀਟਾਂ ਜਿੱਤ ਕੇ ਐਨ.ਡੀ.ਏ. ਇਕ ਨਵਾਂ ਇਤਿਹਾਸ ਰਚੇਗੀ।

0 comments:
एक टिप्पणी भेजें