*ਫੀਲਖਾਨਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ - ਮੁੱਖ ਚੋਣ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਚੋਣ ਕਮਿਸ਼ਨਰ ਪਟਿਆਲਾ ਜੀ ਦੇ ਨਿਰਦੇਸ਼ਾਂ ਤਹਿਤ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ,ਇਸ ਮੌਕੇ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਐਨਐਸਐਸ ਦੇ ਵਲੰਟੀਅਰਸ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਕੱਲ ਦੇ ਨੇਤਾ ਹਨ, ਉਹਨਾਂ ਨੇ ਵਲੰਟੀਅਰਸ ਨੂੰ ਆਪਣੇ ਵੋਟ ਦੀ ਵਰਤੋ ਬਿਨਾਂ ਕਿਸੇ ਡਰ ,ਜਾਤੀ, ਵਰਗ ,ਲਾਲਚ ਆਦ ਤੋਂ ਉੱਪਰ ਉੱਠ ਕੇ ਦੇਣ ਦਾ ਸੱਦਾ ਦਿੱਤਾ ,ਉਹਨਾਂ ਨੇ ਭਵਿੱਖ ਦੇ ਵੋਟਰਾਂ ਨੂੰ ਕਿਹਾ ਕਿ ਇਹ ਸੁਨੇਹਾ ਉਹਨਾਂ ਦੇ ਮਾਤਾ ਪਿਤਾ ਸਮਾਜ ਅਤੇ ਘਰ ਘਰ ਪਹੁੰਚਣਾ ਚਾਹੀਦਾ ਹੈ ਇਸ ਮੌਕੇ ਐਨਐਸਐਸ ਪ੍ਰੋਗਰਾਮ ਆਫਿਸਰ ਸ੍ਰੀ ਮਨੋਜ ਥਾਪਰ ਨੇ ਵੋਟਰ ਸੁੰਹ ਵੀ ਚੁਕਾਈ। ਜ਼ਿਕਰ ਯੋਗ ਹੈ ਕਿ ਜਿਲਾ ਚੋਣ ਅਫਸਰ ਜੀ ਦੇ ਨਿਰਦੇਸ਼ਾਂ ਤਹਿਤ ਸਕੂਲ ਆਫ ਐਮੀਨੈਸ ਫੀਲਖਾਨਾ ਵਿਖੇ ਵੋਟਰ ਜਾਗਰੂਕਤਾ ਤਹਿਤ ਪੇਂਟਿੰਗ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ ਸਨ ,ਅੱਜ ਦੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਸ੍ਰੀ ਹਰਪ੍ਰੀਤ ਲੈਕਚਰਾਰ ਨੇ ਵਿਸ਼ੇਸ਼ ਤੌਰ ਤੇ ਰਾਸ਼ਟਰੀ ਵੋਟਰ ਦਿਵਸ ਅਤੇ ਭਾਰਤੀ ਲੋਕਤੰਤਰ ਦੇ ਭਵਿੱਖ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਵਿਸ਼ੇ ਉੱਤੇ ਕੁੰਜੀਵਤ ਭਾਸ਼ਣ ਦਿੱਤਾ ਉਨਾਂ ਨੇ ਰਾਸ਼ਟਰੀ ਵੋਟਰ ਦਿਵਸ ਦੇ ਇਤਿਹਾਸ ਬਾਰੇ , ਕਿੰਜ ਇਕ ਆਮ ਨਾਗਰਿਕ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਸਕਦਾ ਹੈ ,ਇਸ ਬਾਰੇ ਜਾਣਕਾਰੀ ਦਿੱਤੀ, ਉਹਨਾਂ ਨੇ ਵਿਦਿਆਰਥੀਆਂ ਨੂੰ ਈਵੀਐਮ ਅਤੇ ਵੋਟਰ ਰਜਿਸਟਰੇਸ਼ਨ ਬਾਰੇ ਵੀ ਦੱਸਿਆ। ਪੇਂਟਿੰਗ ਪ੍ਰਤਿਯੋਗਤਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰੈਸ ਕਵਰੇਜ ਮੀਡੀਆ ਕੋਆਰਡੀਨੇਟਰ ਸ੍ਰੀ ਅਕਸ਼ੇ ਖਨੌਰੀ ਜੀ ਨੇ ਕੀਤੀ। ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਰਿਫਰੈਸ਼ਮੈਂਟ ਵੀ ਵੰਡੀ ਗਈ। ਇਸ ਮੌਕੇ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸੀਨੀਅਰ ਲੈਕਚਰਾਰ ਕੰਵਰਜੀਤ ਸਿੰਘ ਧਾਲੀਵਾਲ ਪ੍ਰੋਗਰਾਮ ਆਫਿਸਰ ਸਰਦਾਰ ਪ੍ਰਗਟ ਸਿੰਘ ਮੈਡਮ ਬਲਵਿੰਦਰ ਕੌਰ, ਲੈਕਚਰਾਰ ਸਰਦਾਰ ਚਰਨਜੀਤ ਸਿੰਘ , ਲੈਕਚਰਾਰ ਡਾਕਟਰ ਪਰਵਿੰਦਰ ਕੌਰ ਅਤੇ ਹੋਰ ਸਟਾਫ ਮੈਂਬਰਾਂ ਨੇ ਸ਼ਮੂਲੀਅਤ ਕੀਤੀ।






0 comments:
एक टिप्पणी भेजें