ਨਿੱਕਿਆ ਕਰੂੰਬਲਾਂ ਵੱਲੋਂ ਸਾਹਿਤ ਸਿਰਜਣਾ ਕਾਰਜਸ਼ਾਲਾਵਾਂ ਲਗਾਈਆਂ ਜਾਣਗੀਆਂ- ਬਲਜਿੰਦਰ ਮਾਨ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਸੁਰ ਸੰਗਮ ਵਿੱਦਿਅਕ ਟ੍ਰਸਟ ਅਤੇ ਨਿੱਕਿਆ ਕਰੂੰਬਲਾਂ ਪ੍ਰਕਾਸ਼ਨ ਦਾ ਮੰਤਵ ਬੱਚਿਆਂ ਦੀ ਸਿਰਜਣਸ਼ੀਲਤਾ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਟ੍ਰਸਟ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਬਾਲ ਲੇਖਕ ਕਾਰਜਸ਼ਾਲਾਵਾਂ ਦਾ ਪ੍ਰਬੰਧ ਕੀਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਟ੍ਰਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਦੱਸਿਆ ਕਿ ਇਹਨਾਂ ਕਾਰਜਸ਼ਾਲਾਵਾਂ ਦਾ ਆਰੰਭ ਉੱਘੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਸਕੂਲ ਮੁਖੀਆਂ ਅਤੇ ਸਾਹਿਤ ਪ੍ਰੇਮੀ ਅਧਿਆਪਕਾਂ ਨੂੰ ਵਿਸ਼ੇਸ਼ ਤੋਰ ਤੇ ਇਹਨਾਂ ਕਾਰਜਸ਼ਾਲਾਵਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਪਹਿਲੀ ਕਾਰਜਸ਼ਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਨਜ਼ਦੀਕ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਵਿਜੇ ਕੁਮਾਰ ਭੱਟੀ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਉੱਘੇ ਸਾਹਿਤਕਾਰ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਦੇਣਗੇ। ਇਸ ਮੀਟਿੰਗ ਵਿੱਚ ਨਿੱਕਿਆ ਕਰੂੰਬਲਾਂ ਪੁਰਸਕਾਰ ਜੇਤੂਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਸੁਰ ਸੰਗਮ ਵਿੱਦਿਅਕ ਟ੍ਰਸਟ ਮਹਿਲਪੁਰ ਦੀ ਇਸ ਮੀਟਿੰਗ ਵਿੱਚ ਪ੍ਰਿੰਸੀਪਲ ਮਨਜੀਤ ਕੌਰ, ਪ੍ਰੋਫੈਸਰ ਬਲਦੇਵ ਸਿੰਘ ਬੱਲੀ,ਵਿਜੇ ਭੱਟੀ,ਅਸ਼ੋਕ ਪੁਰੀ,ਸੁਖਮਨ ਸਿੰਘ, ਬੱਗਾ ਸਿੰਘ ਆਰਟਿਸਟ, ਹਰਮਨਪ੍ਰੀਤ ਕੌਰ, ਹਰਵੀਰ ਮਾਨ, ਰਘਵੀਰ ਸਿੰਘ ਕਲੋਆ ਆਦਿ ਨੇ ਬਾਲ ਸਾਹਿਤ ਦੀ ਪ੍ਰਫੁੱਲਤਾ ਲਈ ਵਿਚਾਰ ਪੇਸ਼ ਕੀਤੇl ਅੰਤ ਵਿੱਚ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।

0 comments:
एक टिप्पणी भेजें