‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ’ਤੇ ਗੋਸ਼ਟੀ ਸਮਾਗਮ 24 ਸਤੰਬਰ ਨੂੰ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 18 ਸਤੰਬਰ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 24 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਹਰਮਨ ਹੋਟਲ ਸੰਗਰੂਰ ਵਿਖੇ ਮਹੀਨੇਵਾਰ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਉੱਘੇ ਪੰਜਾਬੀ ਸਾਹਿਤਕਾਰ ਸ੍ਰੀ ਮੋਹਨ ਸ਼ਰਮਾ ਦੇ ਲੇਖ-ਸੰਗ੍ਰਹਿ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ’ਤੇ ਗੋਸ਼ਟੀ ਹੋਵੇਗੀ। ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਨਿਰਦੇਸ਼ਕ ਵਿਸ਼ਵ ਪੰਜਾਬੀ ਸੈਂਟਰ ਪਟਿਆਲਾ ਕਰਨਗੇ ਅਤੇ ਪੁਸਤਕ ਸਬੰਧੀ ਪਰਚਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਸ੍ਰੀ ਮੂਲ ਚੰਦ ਸ਼ਰਮਾ ਪੜ੍ਹਨਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ ਸ੍ਰੀ ਮਿੱਤਰ ਸੈਨ ਮੀਤ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਹਾਜ਼ਰ ਸਾਹਿਤਕਾਰ ਵਿਚਾਰ-ਚਰਚਾ ਵਿੱਚ ਹਿੱਸਾ ਲੈਣਗੇ ਅਤੇ ਇਸ ਮੌਕੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

0 comments:
एक टिप्पणी भेजें