ਖਨੌਰੀ ਖੁਰਦ ਵਿਖੇ ਆਂਗਨਵਾੜੀ ਵੱਲੋਂ ਦਿੱਤੇ ਸੁੱਕੇ ਪਦਾਰਥਾਂ ਵਿੱਚ ਪਾਏ ਗਏ ਕੀੜੇ ਮਕੌੜੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਸਤੰਬਰ -
ਖਨੌਰੀ ਖੁਰਦ ਵਿਖੇ ਆਂਗਨਵਾੜੀ ਵਿਖੇ ਬੱਚਿਆਂ ਨੂੰ ਦਿੱਤੇ ਸੂਕੇ ਪਥਾਰਥਾਂ ਜਿਵੇਂ ਆਟਾ,ਖਿਚੜੀ, ਅਤੇ ਸੋਇਆਬੀਨ ਬੜੀਆਂ ਵਿੱਚ ਚਲਦੇ ਕੀੜੇ ਮਕੌੜੇ ਨਿੰਦਣਯੋਗ ਹਨ। ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਖਨੌਰੀ ਖੁਰਦ ਵਿਖੇ ਆਂਗਨਵਾੜੀ ਮੁਲਾਜ਼ਮਾਂ ਨੇ ਬੱਚਿਆਂ ਨੂੰ ਜੋਂ ਘਰੇ ਲਿਜਾਣ ਲਈ ਵਸਤੂਆਂ ਜਿਵੇਂ ਆਟਾ, ਸੋਇਆਬੀਨ, ਆਦਿ ਵਸਤੂਆਂ ਬੱਚਿਆਂ ਨੂੰ ਘਰ ਬਣਾਉਣ ਲਈ ਦਿੱਤੀਆਂ ਸੀ। ਉਸ ਵਿੱਚ ਸੂਡੀਆਂ , ਸੂਰਸਰੀਆਂ, ਆਦਿ ਕੀੜੇ ਮਕੌੜੇ ਇਹਨਾਂ ਵਸਤੂਆਂ ਵਿੱਚ ਪਾਏ ਗਏ ਹਨ। ਇਸ ਮੌਕੇ ਤੇ ਮਨਜੀਤ ਕੌਰ, ਹਰਬੰਸ ਕੌਰ, ਬਾਲਾ ਦੇਵੀ, ਸਰਬਤੀ ਦੇਵੀ, ਚਦਰਪਤੀ ਦੇਵੀ, ਸੰਜਨਾ, ਕਮਲਾ ਦੇਵੀ, ਜਸਵੀਰ ਕੌਰ, ਅਮਨਦੀਪ ਸਿੰਘ ਮਲਿਕ, ਸੰਦੀਪ ਮਲਿਕ, ਅਤੇ ਕੋਮਲ ਪ੍ਰੀਤ ਸਿੰਘ ਆਦਿ ਸ਼ਾਮਿਲ ਸਨ।

0 comments:
एक टिप्पणी भेजें