ਬਿਜਲੀ ਬੋਰਡ ਬਰਨਾਲਾ ਦੇ ਕਰਮਚਾਰੀ ਸਤਨਾਮ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਲਗਾਏ ਬੂਟੇ। ਬਰਨਾਲਾ,11ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਬਿਜਲੀ ਬੋਰਡ ਬਰਨਾਲਾ ਦੇ ਕਰਮਚਾਰੀ ਸਤਨਾਮ ਸਿੰਘ ਨੇ ਸਮੁੱਚੇ ਸਟਾਫ ਦੇ ਨਾਲ ਮਿਲ ਕੇ ਆਪਣੇ ਜਨਮ ਦਿਨ ਮੌਕੇ 66 ਕੇ ਵੀ ਗਰਿੱਡ ਬਰਨਾਲਾ ਵਿਖੇ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਜੇ ਈ ਸਬ- ਡਵੀਜ਼ਨ ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਕੇਕ ਕੱਟਣ ਦੀ ਬਜਾਇ ਜਨਮ ਦਿਨ ਮੌਕੇ ਬੂਟੇ ਲਾਉਣਾ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਉਪਰਾਲੇ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ । ਉਨ੍ਹਾਂ ਕਿਹਾ ਕਿ ਅੱਜ ਹਵਾ, ਪਾਣੀ ਅਤੇ ਮਿੱਟੀ ਸਭ ਪ੍ਰਦੂਸ਼ਿਤ ਹੋ ਚੁੱਕੇ ਹਨ। ਪੰਜਾਬ ਦੀ ਧਰਤੀ ਤੇ 33 ਪ੍ਰਤੀਸ਼ਤ ਭੂਮੀ ਤੇ ਦਰੱਖਤ ਹੋਣੇ ਚਾਹੀਦੇ ਹਨ ਪ੍ਰੰਤੂ ਦਰੱਖਤਾਂ ਦੀ ਕਟਾਈ ਕਾਰਨ ਪੰਜਾਬ ਚ ਕੇਵਲ ਚਾਰ ਪ੍ਰਤੀਸ਼ਤ ਭੂਮੀ ਤੇ ਦਰੱਖ਼ਤ ਰਹਿ ਗਏ ਹਨ। ਇਸ ਲਈ ਹਰ ਮਨੁੱਖ ਨੂੰ ਘੱਟੋ ਘੱਟ ਪੰਜ ਬੂਟੇ ਲਾ ਕੇ ਉਨ੍ਹਾਂ ਬੂਟਿਆਂ ਦਾ ਪਾਲਣ ਪੋਸ਼ਣ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਦਲਜੀਤ ਸਿੰਘ ਹਰਦੀਪ ਸਿੰਘ ਸੰਦੀਪ ਅਤੇ ਦਿੱਵਿਆ ਰਾਣੀ ਆਦਿ ਸਟਾਫ਼ ਮੈਂਬਰਾਂ ਨੇ ਵੀ ਬੂਟੇ ਲਾਉਣ ਚ ਸਹਿਯੋਗ ਦਿੱਤਾ। ਅੰਤ ਚ ਕਰਮਚਾਰੀ ਸਤਨਾਮ ਸਿੰਘ ਨੇ ਸਟਾਫ਼ ਦਾ ਧੰਨਵਾਦ ਕੀਤਾ।
ਬਿਜਲੀ ਬੋਰਡ ਬਰਨਾਲਾ ਦੇ ਕਰਮਚਾਰੀ ਸਤਨਾਮ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਲਗਾਏ ਬੂਟੇ।
- Title : ਬਿਜਲੀ ਬੋਰਡ ਬਰਨਾਲਾ ਦੇ ਕਰਮਚਾਰੀ ਸਤਨਾਮ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਲਗਾਏ ਬੂਟੇ।
- Posted by :
- Date : जुलाई 11, 2022
- Labels :
0 comments:
एक टिप्पणी भेजें