ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਨੇ ਮਨਾਇਆ ਕੌਮਾਂਤਰੀ ਜਨਸੰਖਿਆ ਦਿਵਸ
ਬਰਨਾਲਾ 11 ਜੁਲਾਈ ( ਸੁਖਵਿੰਦਰ ਸਿੰਘ ਭੰਡਾਰੀ ) ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਰਜਿਸਟਰਡ ਬਰਨਾਲਾ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਪਿਆਰਾ ਲਾਲ ਰਾਏਸਰ ਅਤੇ ਨੀਰਜ ਬਾਲਾ ਦਾਨੀਆ ਦੀ ਅਗਵਾਈ ਚ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ 11 ਜੁਲਾਈ 1987 ਤੱਕ ਵਿਸ਼ਵ ਦੀ ਜਨਸੰਖਿਆ 5 ਅਰਬ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਇਸ ਕਰਕੇ ਇਹ ਦਿਨ ਮਨਾਉਣ ਦਾ ਫ਼ੈਸਲਾ ਕੀਤਾ ਗਿਆ । ਸਾਲ 1989 ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਸੰਚਾਲਕ ਪ੍ਰੀਸ਼ਦ ਵੱਲੋਂ ਇਹ ਫੈਸਲਾ ਲਿਆ ਗਿਆ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਦੁਨੀਆਂ ਦਾ ਹਰ ਵਿਅਕਤੀ ਵਧਦੀ ਜਨਸੰਖਿਆ ਨੂੰ ਕੰਟਰੋਲ ਕਰਨ ਚ ਆਪਣਾ ਯੋਗਦਾਨ ਪਾਵੇ । ਇਸ ਮੌਕੇ ਬੋਲਦਿਆਂ ਜਨਰਲ ਸਕੱਤਰ ਹੇਮਰਾਜ ਵਰਮਾ ਨੇ ਕਿਹਾ ਕਿ ਭਾਰਤ ਚ ਹਰ ਮਿੰਟ ਚ 51ਬੱਚੇ ਜਨਮ ਲੈਂਦੇ ਹਨ । ਵਧ ਰਹੀ ਜਨਸੰਖਿਆ ਦੇਸ਼ ਦੀ ਤਰੱਕੀ ਚ ਵਿਘਨ ਪਾਉਂਦੀ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਮਾਜ ਸੇਵੀ ਰਾਜੇਸ਼ ਭੂਟਾਨੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਭਾਰਤ ਦੀ ਆਬਾਦੀ 2023 ਤੱਕ ਹੈਰਾਨ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਹੈ । ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ 1955 ਚ ਭਾਰਤ ਦੀ ਆਬਾਦੀ ਲਗਭਗ 41 ਕਰੋੜ ਸੀ ਜੋ ਕਿ ਹੁਣ 140 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਇਸ ਮੌਕੇ ਬੋਲਦਿਆਂ ਮਹਿਲਾ ਵਿੰਗ ਦੀ ਪ੍ਰਧਾਨ ਬਬੀਤਾ ਜਿੰਦਲ ਨੇ ਕਿਹਾ ਕਿ ਆਬਾਦੀ ਨੂੰ ਕੰਟਰੋਲ ਕਰਨ ਦੇ ਲਈ ਇਕ ਰਾਸ਼ਟਰੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਜੋ ਸਮੁੱਚੇ ਦੇਸ਼ ਦੇ ਅੰਦਰ ਇਕ ਸਾਰ ਲਾਗੂ ਹੋਵੇ । ਹਰ ਪਰਿਵਾਰ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਸਾਰਿਆਂ ਦੇ ਉੱਪਰ ਦੋ ਤੋਂ ਵੱਧ ਬੱਚੇ ਪੈਦਾ ਕਰਨ ਤੇ ਰੋਕ ਹੋਣੀ ਚਾਹੀਦੀ ਹੈ । ਕਾਨੂੰਨ ਸਭ ਤੋਂ ਉਪਰ ਹੈ । ਜਿਹੜਾ ਪਰਿਵਾਰ ਦੋ ਤੋਂ ਵੱਧ ਬੱਚੇ ਪੈਦਾ ਕਰੇਗਾ , ਉਸ ਨੂੰ ਸਰਕਾਰੀ ਨੌਕਰੀਆਂ ,ਤਰੱਕੀਆਂ, ਸਬਸਿਡੀਆਂ, ਸਥਾਨਕ ਅਤੇ ਅਸੈਂਬਲੀ ਦੀਆਂ ਚੋਣਾਂ ਲੜਨ ਤੋਂ ਮਨਾਹੀ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਉੱਤਰ ਪ੍ਰਦੇਸ਼ ਸਰਕਾਰ ਨੇ ਪਹਿਲਕਦਮੀ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ੳੱਤਰ ਪ੍ਰਦੇਸ਼ ਪੈਟਰਨ ਤੇ ਜਨਸੰਖਿਆ ਨੀਤੀ ਤਿਆਰ ਕਰਕੇ ਸਮੁੱਚੇ ਦੇਸ਼ ਅੰਦਰ ਲਾਗੂ ਕਰਨੀ ਚਾਹੀਦੀ ਹੈ ਤਾਂ ਹੀ ਆਬਾਦੀ ਕੰਟਰੋਲ ਹੋ ਸਕਦੀ ਹੈ।ਇਸ ਮੌਕੇ ਰਾਕੇਸ਼ ਜਿੰਦਲ , ਦਰਸ਼ਨ ਗਰਗ, ਸੁਦਰਸ਼ਨ ਧੌਲਾ, ਮਹਿੰਦਰਪਾਲ ਗਰਗ, ਰਮੇਸ਼ ਕੌਸ਼ਲ ,ਕੇਵਲ ਕ੍ਰਿਸ਼ਨ ਗਰਗ, ਨਾਨਕ ਚੰਦ ਆਦਿ ਹਾਜ਼ਰ ਸਨ।
0 comments:
एक टिप्पणी भेजें