Contact for Advertising

Contact for Advertising

Latest News

सोमवार, 11 जुलाई 2022

ਭੋਗ ਤੇ ਵਿਸ਼ੇਸ਼

ਭੋਗ ਤੇ ਵਿਸ਼ੇਸ਼   (ਸੁਖਵਿੰਦਰ ਭੰਡਾਰੀ)


     ਸ਼ਹਿਰ ਬਰਨਾਲਾ ਦੇ ਪ੍ਰਸਿੱਧ ਸਮਾਜ ਸੇਵੀ ਸਵ: ਵਕੀਲ ਚੰਦ ਜੀ ਗੋਇਲ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਸਮੇਟਦੇ ਹੋਏ ਇਸ ਫ਼ਾਨੀ ਸੰਸਾਰ ਨੂੰ 71 ਸਾਲ ਦੀ ਉਮਰ ਚ  ਸਦੀਵੀ ਵਿਛੋੜਾ ਦੇ ਗਏ ਹਨ। ਇਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਵ: ਵਕੀਲ ਚੰਦ ਗੋਇਲ ਇਕ ਬਹੁ ਪੱਖੀ, ਬਹੁ ਪਸਾਰੀ, ਮਿਕਨਾਤੀਸੀ, ਹਰਮਨਪਿਆਰੀ ਅਤੇ ਬੁਲੰਦ ਸ਼ਖ਼ਸੀਅਤ ਦੇ ਮਾਲਕ ਸਨ। ਇਨ੍ਹਾਂ ਨੇ ਬਿਨ੍ਹਾਂ  ਕਿਸੇ ਲਾਲਚ ਤੋਂ ਇਮਾਨਦਾਰੀ, ਲਗਨ ਅਤੇ ਸੁਹਿਰਦਤਾ ਨਾਲ ਸਮਾਜ ਸੇਵਾ ਦੇ ਖੇਤਰ ਚ ਸੰਦਲੀ ਪੈੜਾਂ ਅਤੇ ਨਵੀਆਂ ਪਿਰਤਾਂ ਪਾਈਆਂ ਜੋ ਸਮੁੱਚੇ ਸਮਾਜ ਸੇਵੀਆਂ  ਲਈ ਪ੍ਰੇਰਨਾ ਸਰੋਤ ਬਣੀਆਂ ‌। ਗਊ ਭਗਤ ਅਤੇ ਵਾਤਾਵਰਣ ਪ੍ਰੇਮੀ ਸਵਰਗੀ ਵਕੀਲ ਚੰਦ ਗੋਇਲ ਸ਼ਹਿਰ ਦੀਆਂ ਲਗਪਗ ਸਾਰੀਆਂ ਹੀ  ਸੰਸਥਾਵਾਂ ਨਾਲ  ਸਕ੍ਰਿਆ ਰੂਪ ਚ ਜੁੜੇ ਹੋਏ ਸਨ। ਉਹ ਗਊਸ਼ਾਲਾ ਅਨਾਜ ਮੰਡੀ ਬਰਨਾਲਾ ਦੇ ਸਕੱਤਰ,  ਗਊ ਰਖਸ਼ਾ ਦਲ ਪੰਜਾਬ ਦੇ ਸੂਬਾ ਸਕੱਤਰ, ਸੀਨੀਅਰ ਸਿਟੀਜ਼ਨ ਸੁਸਾਇਟੀ ( ਰਜਿ:) ਬਰਨਾਲਾ ਦੇ ਚੇਅਰਮੈਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ:);ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ, ਹਿਊਮਨ  ਰਾਈਟਮਸ  ਆਰਗੇਨਾਈਜ਼ੇਸ਼ਨ ਬਰਨਾਲਾ ਦੇ ਸੀਨੀਅਰ  ਮੀਤ ਪ੍ਰਧਾਨ , ਅਗਰਵਾਲ ਸਭਾ ਦੇ ਜ਼ਿਲ੍ਹਾ ਚੇਅਰਮੈਨ ਅਤੇ ਅਨੇਕਾਂ ਹੋਰ ਸੰਸਥਾਵਾਂ ਦੇ ਸਹਿਯੋਗੀ ਸਨ।   ਉਹ ਬਰਨਾਲਾ ਮਾਰਕੀਟਿੰਗ ਬਰਨਾਲਾ ਅਤੇ ਬਰਨਾਲਾ ਸ਼ੇਅਰ ਕੰਪਨੀ ਬਰਨਾਲਾ ਚਲਾ ਕੇ ਸੱਚੀ ਸੁੱਚੀ ਕਿਰਤ ਕਮਾਈ ਕਰਦੇ ਸਨ।  ਉਨ੍ਹਾਂ ਨੇ  ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਆਪਣੇ ਪੈਰਾਂ ਸਿਰ ਖੜੇ ਹੋਣ ਚ ਆਪਣੀ ਪਰਿਵਾਰਕ ਜ਼ਿੰਮੇਵਾਰੀ ਵੀ ਨਿਭਾਈ।  ਉਨ੍ਹਾਂ ਨੇ ਕਰੋਨਾ ਕਾਲ 'ਚ ਲੱਗੇ ਲਾਕਡਾਊਨ ਚ ਲੋੜਵੰਦ ਪਰਿਵਾਰਾਂ ਲਈ ਅੱਗੇ ਹੋ ਕੇ ਰਾਮਲੀਲਾ ਗਰਾਊਂਡ ਬਰਨਾਲਾ ਚ ਲੰਗਰ ਚਾਲੂ ਕੀਤਾ ਜਿੱਥੇ ਹਰ ਰੋਜ਼ 8 ਤੋਂ 10 ਹਜ਼ਾਰ ਲੋੜਵੰਦਾਂ ਲਈ ਲੰਗਰ   ਤਿਆਰ ਕਰਕੇ  ਵਰਤਾਇਆ ਜਾਂਦਾ ਸੀ।ਕਰੋਨਾ ਸਮੇਂ ਦੌਰਾਨ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਟੀਕਾਕਰਨ ਕੈਂਪ ਲਗਵਾਏ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸ਼ਨ ਦਸਤਕ ਪ੍ਰੋਗਰਾਮ ਚ ਮੋਹਰੀ ਰੋਲ ਨਿਭਾਇਆ ਅਤੇ ਫਰੰਟ ਲਾਈਨ ਕਰੋਨਾ ਯੋਧਾ ਬਣੇ। ਉਨ੍ਹਾਂ ਡਿਸਏਬਲਡ ਬੱਚਿਆਂ ਲਈ ਸਕੂਲ ਵੀ ਚਲਾਇਆ । ਉਨ੍ਹਾਂ ਚੋਣ ਕਮਿਸ਼ਨ ਵੱਲ੍ਹੋਂ ਦਿੱਤੀ ਜ਼ਿੰਮੇਵਾਰੀ ਨੂੰ ਨਿਭਾ ਕੇ ਅਪਾਹਜ ਵੋਟਰਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਯਕੀਨੀ ਬਣਾਇਆ। ਵਾਤਾਵਰਣ ਪ੍ਰੇਮੀ ਸਵ: ਵਕੀਲ ਚੰਦ ਗੋਇਲ ਐਵਰ ਗਰੀਨ ਵਾਤਾਵਰਣ ਕਮੇਟੀ ਬਰਨਾਲਾ ਦੇ ਮੈਂਬਰ ਵੀ ਸਨ। ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਲੋੜਵੰਦ ਲੜਕੀਆਂ ਦੀ ਸ਼ਾਦੀ ਚ ਵੀ ਯੋਗਦਾਨ ਪਾਉਂਦੇ ਸਨ।  ਉਨ੍ਹਾਂ ਸ਼ਹਿਰ ਦੀਆਂ ਅਨੇਕਾਂ ਸੰਸਥਾਵਾਂ ਨੂੰ ਰਜਿਸਟਰਡ ਕਰਵਾ ਕੇ ਦਿੱਤਾ। ਉਹ ਆਪਣੇ ਸਾਥੀਆਂ ਨਾਲ ਅੱਧੀ ਰਾਤ ਨੂੰ ਨਾਕਾ ਲਗਵਾ ਕੇ ਗਊ ਤਸਕਰਾਂ ਨੂੰ ਪੁਲੀਸ ਦੀ ਸਹਾਇਤਾ ਨਾਲ ਗ੍ਰਿਫਤਾਰ ਕਰਵਾ ਕੇ  ਕਾਨੂੰਨੀ ਕਾਰਵਾਈ ਕਰਵਾਉਂਦੇ। ਇਨ੍ਹਾਂ ਦੇ ਵੱਡੇ ਬੇਟੇ ਬਾਲਕ੍ਰਿਸ਼ਨ ਗੋਇਲ ਪੱਤਰਕਾਰ ਅਤੇ ਛੋਟੇ ਬੇਟੇ ਬੀ ਬੀ ਗੋਇਲ ਪੱਤਰਕਾਰ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਸਮਾਜ ਦੀ ਸੇਵਾ ਕਰ ਰਹੇ ਹਨ । ਇਨ੍ਹਾਂ ਦੀ ਬੇਟੀ ਨੀਰੂ ਗੁਪਤਾ ਅਤੇ ਦਾਮਾਦ ਸੰਦੀਪ ਗੁਪਤਾ ਵੀ ਆਪਣੇ ਘਰ ਅੰਬਾਲਾ ਵਿਖੇ ਚੰਗਾ ਨਾਮ ਕਮਾ ਰਹੇ ਹਨ  ਸਵਰਗੀ ਵਕੀਲ ਚੰਦ ਗੋਇਲ ਨੂੰ ਉਨ੍ਹਾਂ ਦੀ ਧਰਮ ਪਤਨੀ ਕ੍ਰਿਸ਼ਨਾ ਦੇਵੀ ਦਾ ਪੂਰਾ ਸਹਿਯੋਗ ਅਤੇ ਸਮਰਥਨ ਮਿਲਦਾ ਰਿਹਾ । ਸਵ: ਵਕੀਲ ਚੰਦ ਗੋਇਲ ਨਮਿੱਤ ਸ੍ਰੀ ਗਰੁਡ਼ ਪੁਰਾਣ ਦੇ ਪਾਠ ਦਾ ਭੋਗ 12 ਜੁਲਾਈ ਦਿਨ ਮੰਗਲਵਾਰ ਨੂੰ ਸ਼ਾਂਤੀ ਹਾਲ ਰਾਮ ਬਾਗ਼ ਬਰਨਾਲਾ ਵਿਖੇ ਬਾਅਦ ਦੁਪਹਿਰ 1ਤੋਂ 2 ਵਜੇ ਤੱਕ ਪਵੇਗਾ। ਸਭਨਾਂ ਨੂੰ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

ਭੋਗ ਤੇ ਵਿਸ਼ੇਸ਼
  • Title : ਭੋਗ ਤੇ ਵਿਸ਼ੇਸ਼
  • Posted by :
  • Date : जुलाई 11, 2022
  • Labels :
  • Blogger Comments
  • Facebook Comments

0 comments:

एक टिप्पणी भेजें

Top