ਐੱਸ.ਐੱਸ.ਡੀ. ਕਾਲਜ ਬਰਨਾਲਾ ਵਿੱਚ ਕਰਵਾਇਆ ਗਿਆ ‘ਰੱਖੜੀ ਮੇਕਿੰਗ ਮੁਕਾਬਲਾ’
ਬਰਨਾਲਾ, 8 ਅਗਸਤ ( ਕੇਸ਼ਵ ਵਰਦਾਨ ਪੁੰਜ) : ਐੱਸ.ਐੱਸ.ਡੀ. ਕਾਲਜ ਬਰਨਾਲਾ ਵਿੱਚ ਵਿਦਿਆਰਥੀਆਂ ਦੀ ਸੱਭਿਆਚਾਰਕ ਰੁਚੀ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ 8 ਅਗਸਤ 2025 ਨੂੰ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਕਾਲਜ ਦੇ ਹਾਲ ਨੰਬਰ 1 ਵਿੱਚ ਕਰਵਾਏ ‘ਰੱਖੜੀ ਮੁਕਾਬਲੇ’ ਦੀ ਸ਼ੁਰੂਆਤ ਵਿੱਚ ਰੱਖੜੀ ਦੇ ਪਵਿੱਤਰ ਤੇ ਤਿਉਹਾਰ ਦੇ ਮਾਨਵੀ ਮੁੱਲਾਂ ਦੇ ਆਧਾਰ ’ਤੇ ਸੰਦੇਸ਼ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਰੱਖੜੀ ਸਿਰਫ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਨਹੀਂ ਸਗੋਂ ਸੰਸਕਾਰ ਸੁਰੱਖਿਆ ਅਤੇ ਭਰੋਸੇ ਦੀ ਡੋਰ ਨੂੰ ਮਜ਼ਬੂਤ ਕਰਦੀ ਹੈ। ਅਸੀਂ ਰੱਖੜੀ ਵਰਗੀਆਂ ਰਵਾਇਤੀ ਪਰੰਪਰਾਵਾਂ ਰਾਹੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਹੀਏ ਅਤੇ ਆਪਣੇ ਰਿਸ਼ਤਿਆਂ ਨੂੰ ਮਜਬੂਤ ਬਣਾਈ ਰੱਖੀਏ। ਇਸ ਤੋਂ ਇਲਾਵਾ ਕਾਲਜ ਦੇ ਪ੍ਰੋਫੈਸਰ ਨਰਿੰਦਰ ਕੌਰ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਸਾਨੂੰ ਪਰਿਵਾਰਿਕ ਰਿਸ਼ਤਿਆਂ ਨੂੰ ਸਮਝਣ, ਸੰਜੋਣ ਅਤੇ ਮਜਬੂਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਰੱਖੜੀ ਸਿਰਫ ਧਾਗਾ ਨਹੀਂ, ਸਗੋਂ ਭਰੋਸੇ ਵਚਨਵੱਤਾ ਅਤੇ ਮਾਨਵਤਾ ਦਾ ਸੰਕੇਤ ਹੈ। ਇਸ ਮੁਕਾਬਲੇ ਦਾ ਆਯੋਜਨ ਪ੍ਰੋਫੈਸਰ ਅਮਨਦੀਪ ਕੌਰ ਦੁਆਰਾ ਕੀਤਾ ਗਿਆ ਤੇ ਇਸ ਮੁਕਾਬਲੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੱਖੜੀ ਮੁਕਾਬਲੇ ਵਿੱਚ ਪਵਨਦੀਪ ਕੌਰ (ਬੀ. ਐਸ. ਸੀ. ਭਾਗ-ਦੂਜਾ) ਨੇ ਪਹਿਲਾ ਸਥਾਨ, ਸਿਮਰਪ੍ਰੀਤ ਕੌਰ( ਬੀ.ਐਸ.ਸੀ. ਭਾਗ-ਦੂਜਾ) ਨੇ ਦੂਜਾ ਸਥਾਨ ਅਤੇ ਜਸਪ੍ਰੀਤ ਕੌਰ (ਬੀ.ਏ. ਭਾਗ-ਪਹਿਲਾ) ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਕਲਾ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਜਿਸ ਨਾਲ ਹੋਰ ਵਿਦਿਆਰਥੀਆਂ ਵਿੱਚ ਵੀ ਭਾਗ ਲੈਣ ਦੀ ਪ੍ਰੇਰਨਾ ਜਾਗੀ। ਇਸ ਮੌਕੇ ਪ੍ਰੋਫੈਸਰ ਭਾਰਤ ਭੂਸ਼ਣ, ਪ੍ਰੋਫੈਸਰ ਗੁਰਕੀਰਤ ਕੌਰ ਅਤੇ ਪ੍ਰੋਫੈਸਰ ਪਰਵਿੰਦਰ ਕੌਰ ਸਮੇਤ ਹੋਰ ਸਟਾਫ ਨੇ ਹਾਜ਼ਰੀ ਲਗਵਾਈ।
0 comments:
एक टिप्पणी भेजें