ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਵਿੱਚ ਸ੍ਰੀ ਮੱਦ ਭਾਗਵਤ ਕਥਾ 10 ਅਗਸਤ ਤੋਂ
ਕਮਲੇਸ਼ ਗੋਇਲ ਖਨੌਰੀ
ਖਨੌਰੀ - ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਵਿੱਚ ਸ੍ਰੀ ਮੱਦ ਭਾਗਵਤ ਕਥਾ 10 ਅਗਸਤ ਤੋਂ 16 ਅਗਸਤ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੱਕ ਹੋ ਰਹੀ ਹੈ l ਇਹ ਕਥਾ ਸ੍ਰੀ ਵਿਸ਼ਨੂੰ ਦਾਸ ਜੀ ਮਹਾਰਾਜ ( ਗੁਰੂ ਜੀ) ਬਰਿੰਦਾਵਨ ਵਾਲੇ ਬਹੁਤ ਹੀ ਸ਼ਰਧਾ ਅਤੇ ਨਿਸ਼ਚਾ ਨਾਲ ਕਰਨਗੇ l ਕਥਾ ਦਾ ਸਮਾਂ ਸ਼ਾਮ 3 ਵਜੇ ਤੋਂ 6 ਵਜੇ ਤੱਕ ਹੋਵੇਗਾ l ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸਮੇੰ ਸਿਰ ਸ੍ਰੀ ਨੈਨਾ ਦੇਵੀ ਮੰਦਿਰ ਵਿੱਚ ਪਹੁੰਚ ਕੇ ਕਥਾ ਸੁਣੋ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ l
ਪਵਿੱਤਰ ਕਲਸ਼ ਯਾਤਰਾ ਸਵੇਰੇ 9 ਵਜੇ ਤੋਂ ਸ੍ਰੀ ਨਗਰ ਖੇੜੇ ਤੋਂ ਰਵਾਨਾ ਹੋਵੇਗੀ l ਸਾਰੀਆਂ ਮਾਤਾ ਭੈਣਾਂ ਨੂੰ ਬੇਨਤੀ ਹੈ ਉਹ ਕਲਸ਼ ਯਾਤਰਾ ਵਿੱਚ ਵੀ ਜਰੂਰ ਪਹੁੰਚਣ l
0 comments:
एक टिप्पणी भेजें