ਧਨੋਲਾ ਬਰਨਾਲਾ ਦੇ ਹਲਵਾਈਆਂ ਨੇ ਲਾਇਆ ਬੱਸ ਸਟੈਂਡ ਧਨੌਲਾ ਤੇ ਧਰਨਾ
ਮਾਮਲਾ :- ਅੱਗ ਲੱਗਣ ਕਾਰਨ ਝੁਲਸੇ ਹੋਏ ਹਲਵਾਈਆਂ ਅਤੇ ਬੀਬੀਆਂ ਦੇ ਇਲਾਜ ਦਾ ਕਰਵਾਉਣ ਦਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 6 ਜੁਲਾਈ :-- ਲੰਘੀ ਰਾਤ ਮਹਾਂਵੀਰ ਮੰਦਰ ਹਨੁਮਾਨ ਜੀ ਬਰਨੇ ਵਾਲਾ ਧਨੋਲਾ ਵਿਖੇ ਲੱਗੀ ਅੱਗ ਕਾਰਨ ਜੋ ਹਲਵਾਈ ਅਤੇ ਰੋਟੀਆਂ ਬੇਲਣ ਵਾਲੀਆਂ ਬੀਬੀਆਂ ਝੁਲਸ ਗਈਆਂ ਸਨ ਉਹਨਾਂ ਦੇ ਇਲਾਜ ਮੌਕੇ ਸਮੇਂ ਸਿਰ ਪ੍ਰਬੰਧਕ ਕਮੇਟੀ ਨੂੰ ਨਾ ਪਹੁੰਚਣ ਕਾਰਨ ਅੱਜ ਹਲਵਾਈ ਯੂਨੀਅਨ ਨੇ ਰੋਸ਼ ਵਜੋਂ ਮੰਦਰ ਕਮੇਟੀ ਖਿਲਾਫ ਧਰਨਾ ਲਾ ਕੇ ਮੰਦਰ ਕਮੇਟੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਹਲਵਾਈ ਯੂਨੀਅਨ ਧਨੌਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਗਿਆਨ ਕੈਟਰ ਬਰਨਾਲਾ ,ਜੀਤ ਸਿੰਘ ਹਲਵਾਈ ਬਰਨਾਲਾ,ਮਦਨ ਸਿੰਘ ਮੱਦੀ ਧਨੋਲਾ, ਭੋਲਾ ਸਿੰਘ , ਮੱਖਣ ਸਿੰਘ ,ਰਾਜ ਸਿੰਘ,ਗੁਰਲਾਲ ਸਿੰਘ ਗੋਰਾ ਧਨੌਲਾ, ਸੇਮੀ ਹਲਵਾਈ ਹਰੀਗੜ੍ਹ, ਗੁਰਮੀਤ ਸਿੰਘ, ਰੂਪ ਸਿੰਘ ,ਮੱਖਣ ਲਾਲ, ਅਨਿਲ ਕੁਮਾਰ, ਅਮਨਦੀਪ ਸਿੰਘ, ਰਮਨ ਸਿੰਘ, ਅਜੇ ਕੁਮਾਰ ਆਦਿ ਹਲਵਾਈਆਂ ਨੇ ਕਿਹਾ ਕਿ ਕੱਲ ਰਾਤ ਮੰਦਰ ਵਿੱਚ ਸੰਗਤਾਂ ਲਈ ਬਣਨ ਲਈ ਲੰਗਰ ਦੀ ਰਸੋਈ ਵਿੱਚ ਹੋਏ ਕਾਰਨ ਜੋ ਅੱਗ ਲੱਗੀ ਸੀ ਉਸ ਵਿੱਚ ਕਰੀਬ ਸੱਤ ਔਰਤਾਂ ਤੇ ਅੱਠ ਵਿਅਕਤੀ ਤੁਲਸ ਗਏ ਸਨ ਜਿਨਾਂ ਵਿੱਚੋਂ ਛੇ ਵਿਅਕਤੀਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਹਨਾਂ ਕਿਹਾ ਕਿ ਮੰਦਰ ਵੱਲੋਂ ਇਹਨਾਂ ਸਾਰਿਆਂ ਦਾ ਇਲਾਜ ਕਰਾਇਆ ਜਾਵੇ ਜਿੰਨਾ ਚਿਰ ਇਹ ਠੀਕ ਨਹੀਂ ਹੁੰਦੇ ਉਨਾ ਚਿਰ ਇਹਨਾਂ ਨੂੰ ਰਾਸ਼ਨ ਪਾਣੀ ਵੀ ਦਿੱਤਾ ਜਾਵੇ। ਤਾਂ ਕਿ ਇਹ ਆਪਣਾ ਘਰ ਦਾ ਗੁਜ਼ਾਰਾ ਕਰ ਸਕਣ। ਇਹਨਾਂ ਕਿਹਾ ਕਿ ਮੰਦਰ ਨੂੰ ਕਰੋੜਾਂ ਰੁਪਇਆ ਦੀ ਆਮਦਨ ਹੁੰਦੀ ਹੈ। ਪਰੰਤੂ ਇੱਥੇ ਕੋਈ ਟਰਸਟ ਨਹੀਂ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਦਖਲ ਦੇ ਕੇ ਇਸ ਮੰਦਰ ਦਾ ਟਰਸਟ ਬਣਾਉਣ ਚਾਹੀਦਾ ਹੈ ਤਾਂ ਕਿ ਮੰਦਰ ਦੇ ਜੋ ਚੜਾਵਾ ਹੈ ਉਹ ਲੋਕਾਂ ਦੀ ਭਲਾਈ ਲਈ ਲਾਇਆ ਜਾ ਸਕੇ। ਇਸ ਮੌਕੇ ਤੇ ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਨਿਰਮਲ ਸਿੰਘ ਨਿੰਮਾ ਅਤੇ ਹੋਰ ਸ਼ਹਿਰ ਵਾਸੀਆਂ ਨੇ ਇਹਨਾਂ ਹਲਵਾਈਆਂ ਦੀਆਂ ਮੰਗੀਆਂ ਮੰਗਾਂ ਦਾ ਸਮਰਥਨ ਕੀਤਾ। ਇਸ ਮੌਕੇ ਤੇ ਮੰਦਰ ਤੋਂ ਇਲਾਵਾ ਪ੍ਰਬੰਧਕ ਮਾਤਾ ਰਾਜ ਦੇਵੀ ਨੇ ਪਹੁੰਚ ਕੇ ਧਾਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਖਮੀ ਸਾਰੇ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਅਤੇ ਉਹਨਾਂ ਦੇ ਘਰਾਂ ਦਾ ਰਾਸ਼ਨ ਮੰਦਿਰ ਕਮੇਟੀ ਵੱਲੋਂ ਦਿੱਤਾ ਜਾਵੇਗਾ । ਟਰਸਟ ਸੰਬੰਧੀ ਵੀ ਉਹਨਾਂ ਨੇ ਆਪਣੀ ਸਹਿਮਤੀ ਮੰਗ ਪੱਤਰ ਤੇ ਦਸਤਖਤ ਦੇ ਕੇ ਕੀਤੀ। ਇਸ ਮੌਕੇ ਤੇ ਐਸ ਐਚ ਓ ਧਨੋਲਾ ਜਗਜੀਤ ਸਿੰਘ ਘੁਮਾਣ ਥਾਣੇਦਾਰ ਸੇਵਾ ਸਿੰਘ ਕਾਂਸਟੇਬਲ ਸੰਦੀਪ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਇਲਾਕੇ ਦੇ ਹਲਵਾਈ ਮੌਜੂਦ ਸਨ।
0 comments:
एक टिप्पणी भेजें