ਟੋਲ਼ ਫ੍ਰੀ ਹੈਲਪਲਾਈਨ ਨੰਬਰ 14416 ‘ਤੇ ਕਾਲ ਕਰ ਕੇ ਮਾਨਸਿਕ ਸਿਹਤ ਬਾਰੇ ਲਏ ਜਾ ਸਕਦੇ ਨੇ ਸੁਝਾਅ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 5 ਅਗਸਤ :-ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀਐਸੀ ਧਨੌਲਾ ਵਿਖੇ ਟੈਲੀ ਮਾਨਸ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਡਾਕਟਰ ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਕੱਲ ਮਾਨਸਿਕ ਸਿਹਤ ਸਮੱਸਿਆਵਾਂ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ। ਖਾਸ ਕਰਕੇ ਕੋਰੋਨਾ ਤੋਂ ਬਾਅਦ ਲੋਕਾਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਬਹੁਤ ਵਧ ਗਈਆਂ ਹਨ। ਅਜਿਹੀ ਸਥਿਤੀ ਵਿੱਚ ਵਿਅਕਤੀ ਦਾ ਬਿਨਾ ਝਿਜਕ ਮਾਹਿਰ ਡਾਕਟਰ ਦੇ ਸੁਝਾਅ ਲੈਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਵੱਲੋਂ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ਟੈਲੀ ਮਾਨਸ ਸੇਵਾ ਸ਼ੁਰੂ ਕੀਤੀ ਗਈ ਹੈ।
ਬਲਾਕ ਐਜੂਕੇਟਰ ਬਲਰਾਜ ਸਿੰਘ ਕਾਲੇਕੇ ਨੇ ਦੱਸਿਆ ਕਿ ਟੈਲੀ ਮਾਨਸ ਸੇਵਾ ਇੱਕ ਐਪਲੀਕੇਸ਼ਨ ਅਤੇ ਇੱਕ ਹੈਲਪਲਾਈਨ ਨੰਬਰ ਦੁਆਰਾ ਪ੍ਰਦਾਨ ਕੀਤੀ ਗਈ ਸੇਵਾ ਹੈ, ਜਿਸ ਵਿੱਚ ਤੁਸੀਂ 14416 'ਤੇ ਕਾਲ ਕਰ ਸਕਦੇ ਹੋ ਅਤੇ ਮਾਨਸਿਕ ਸਿਹਤ ਮਾਹਿਰਾਂ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਫ਼ੋਨ ਰਾਹੀਂ ਮਾਹਿਰ ਸਮੱਸਿਆਵਾਂ ਸੁਣਨਗੇ ਅਤੇ ਕਾਉਂਸਲਿੰਗ ਰਾਹੀਂ ਤੁਰੰਤ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ। ਕੋਈ ਵੀ ਵਿਅਕਤੀ ਜੋ ਕਿਸੇ ਮਾਨਸਿਕ ਸਮੱਸਿਆ ਜਿਵੇਂ ਚਿੰਤਾ, ਉਦਾਸੀ, ਨਕਾਰਾਤਮਕ ਵਿਚਾਰ, ਆਤਮ ਹੱਤਿਆ ਦੇ ਵਿਚਾਰ ਆਦਿ ਤੋਂ ਪੀੜਤ ਜਾਂ ਆਪਣੇ ਸਮਾਜਿਕ ਅਤੇ ਪਰਿਵਾਰਕ ਹਾਲਾਤਾਂ ਤੋ ਪ੍ਰੇਸ਼ਾਨ ਹੋ ਕੇ ਮਨ ਵਿੱਚ ਵਾਰ-ਵਾਰ ਖੁਦਕੁਸ਼ੀ ਦਾ ਖਿਆਲ ਆਉਣਾ ਜਾਂ ਪੜਾਈ ਦਾ ਤਣਾਅ ਹੋਣਾ, ਸ਼ੱਕ ਜਾਂ ਵਹਿਮ ਦੀ ਬਿਮਾਰੀ ਤੇ ਨਸ਼ਿਆਂ ਤੋਂ ਪੀੜਤ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਦਿ ਇਸ ਟੋਲ਼ ਫ੍ਰੀ ਹੈਲਪਲਾਈਨ ਨੰਬਰ ‘ਤੇ ਕਾਲ ਕਰ ਕੇ ਮਦਦ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਸ਼ਾ ਜਾਂ ਏ.ਐਨ.ਐਮ. ਵੀ ਇਸ ਨੰਬਰ ‘ਤੇ ਕਾਲ ਕਰ ਕੇ ਆਪਣੇ ਏਰੀਏ ਦੇ ਅਜਿਹੇ ਲੋਕਾਂ ਨੂੰ ਜਾਣਕਾਰੀ ਜਾਂ ਗਾਈਡ ਕਰ ਸਕਦੇ ਹਨ।
0 comments:
एक टिप्पणी भेजें