ਜਿਲ੍ਹਾ ਸੈਨਿਕ ਭਲਾਈ ਅਫ਼ਸਰ ਕਰ ਰਿਹਾ ਮਨਮਾਨੀਆਂ ਸਾਬਕਾ ਸੈਨਿਕਾਂ ਦੀ ਸਮੱਸਿਆ ਜਾਨਣ ਲਈ ਰੱਖੀਆਂ ਮੀਟਿੰਗਾ ਦੀ ਨਹੀਂ ਦਿੱਤੀ ਜਾਂਦੀ ਸਾਰੇ ਗਰੁੱਪਾਂ ਨੂੰ ਜਾਣਕਾਰੀ - ਇੰਜ ਸਿੱਧੂ
ਬਰਨਾਲਾ 8 ਦਸੰਬਰ ਤਿੰਨ ਮਹੀਨੇ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸਾਬਕਾ ਫੌਜੀਆ ਦੇ ਸਾਰੇ ਗਰੁੱਪਾਂ ਨਾਲ ਮੀਟਿੰਗ ਉਹਨਾਂ ਦੀਆ ਸਮੱਸਿਆਵਾਂ ਜਾਨਣ ਲਈ ਕਰਦੇ ਹਨ ਅਤੇ ਇਸ ਮੀਟਿੰਗ ਬਾਬਤ ਸਮੂਹ ਸਾਬਕਾ ਸੈਨਿਕਾ ਤੋਂ ਨੁਕਤੇ ਲਏ ਜਾਂਦੇ ਹਨ ਅਤੇ ਮੀਟਿੰਗ ਵਾਲੇ ਦਿਨ ਉਹਨਾਂ ਨੁਕਤਿਆਂ ਤੇ ਵਿਚਾਰਾਂ ਕਰਕੇ ਉਹਨਾਂ ਨੂੰ ਹੱਲ ਕੀਤਾ ਜਾਂਦਾ ਹੈ ਪ੍ਰੰਤੂ ਪਿਛਲੀਆਂ ਕਈ ਮੀਟਿੰਗਾਂ ਬਾਬਤ ਨਾ ਤਾਂ ਸਾਰੇ ਗਰੁੱਪਾਂ ਤੋ ਨੁਕਤੇ ਹੀ ਲਏ ਗਏ ਅਤੇ ਨਾ ਹੀ ਬਹੁਤੇ ਗਰੁੱਪਾਂ ਦੇ ਆਗੂਆਂ ਨੂੰ ਮੀਟਿੰਗਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਬਾਬਤ ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਡਰੈਕਟਰ ਪੰਜਾਬ ਸੈਨਿਕ ਵੈਲਫੇਅਰ ਨੂੰ ਸਕਾਇਤ ਭੇਜੀ ਜਾਵੇਗੀ ਇਹ ਜਾਣਕਾਰੀ ਪੰਜਾਬ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਭਾਜਪਾ ਨੇਤਾ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਬਿਆਨ ਜਾਰੀ ਕਰਦਿਆ ਕਿਹਾ ਕੇ ਜਿਲ੍ਹਾ ਸੈਨਿਕ ਭਲਾਈ ਅਫ਼ਸਰ ਆਪ ਹੁਦਰੀਆ ਅਤੇ ਮਨਮਾਨੀਆਂ ਕਰਨ ਤੋਂ ਗੁਰੇਜ ਕਰਨ ਅਤੇ ਬਰਨਾਲਾ ਦਫਤਰ ਵਿੱਚ ਉਹ ਅਕਸਰ ਹਫਤੇ ਵਿੱਚ ਦੋ ਘੰਟੇ ਮੁਸ਼ਕਲ ਨਾਲ ਆਉਂਦੇ ਹਨ ਅਤੇ ਉਹ ਭੀ ਨਿਸਚਤ ਦਿਨ ਨਹੀਂ ਉਹਨਾਂ ਡੀ ਸੀ ਬਰਨਾਲਾ ਤੋ ਮੰਗ ਕੀਤੀ ਕੇ ਜਿਲ੍ਹਾ ਸੈਨਿਕ ਭਲਾਈ ਅਫ਼ਸਰ ਦਾ ਹਫਤੇ ਵਿੱਚ ਇੱਕ ਦਿਨ ਪੱਕਾ ਨਿਸਚਿਤ ਕਰਨ ਤਾਕਿ ਸਾਬਕਾ ਸੈਨਿਕ ਜਿਸ ਨੂੰ ਭੀ ਆਪਣੀਆਂ ਮੁਸਕਲਾ ਸੰਬਧੀ ਮਿਲਣਾ ਹੈ ਉਹ ਮਿਲ ਸਕਣ ਇਸ ਮੌਕੇ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਕੈਪਟਨ ਪਰਮਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਸੂਬੇਦਾਰ ਕਮਲਜੀਤ ਸ਼ਰਮਾ ਸੂਬੇਦਾਰ ਇੰਦਰਜੀਤ ਸਿੰਘ ਬਰਨਾਲਾ ਹੌਲਦਾਰ ਬਸੰਤ ਸਿੰਘ ਉਗੁਕੇ ਹਾਜਰ ਸਨ।
ਫੋਟੋ - ਇੰਜ ਸਿੱਧੂ ਅਤੇ ਸੂਬੇਦਾਰ ਭੰਗੂ ਜਿਲ੍ਹਾ ਪ੍ਰਧਾਨ ਅਤੇ ਹੋਰ ਸਾਬਕਾ ਸੈਨਿਕ ਪ੍ਰੈਸ ਨੋਟ ਜਾਰੀ ਕਰਨ ਸਮੇਂ

0 comments:
एक टिप्पणी भेजें