ਸਾਬਕਾ ਸੈਨਿਕ ਵਿੰਗ ਵੱਲੋ ਬੜੀ ਸ਼ਰਧਾ ਨਾਲ 10 ਅਗਸਤ ਮੰਨਾਇਆ ਜਾ ਰਿਹਾ 26ਵਾ ਕਰਗਿਲ ਵਿਜੇ ਦਿਵਸ ਮੁਫ਼ਤ ਮੈਡੀਕਲ ਕੈਂਪ ਭੀ ਲਗਾਇਆ ਜਾਵੇਗਾ - ਸ਼ਰਮਾ
ਬਰਨਾਲਾ 6 ਅਗਸਤ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਗੁਰੂਦਵਾਰਾ ਬਰਨਾਲਾ ਵਿੱਖੇ ਬੜੀ ਹੀ ਸ਼ਰਧਾ ਨਾਲ 26ਵਾ ਕਰਗਿਲ ਵਿਜੇ ਦਿਵਸ 10 ਅਗਸਤ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 11.30 ਵਜੇ ਤਕ ਮੰਨਾਇਆ ਜਾ ਰਿਹਾ ਹੈ ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਵੱਲੋ ਮੁਫ਼ਤ ਮੈਡੀਕਲ ਚੈੱਕ ਅੱਪ ਕੈਪ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਾਇਆ ਜਾਵੇਗਾ ਜਿਸ ਵਿੱਚ 6 ਡਾਕਟਰਾਂ ਦੀ ਟੀਮ ਬੀ ਐੱਮ ਸੀ Multi-speciality ਹਸਪਤਾਲ ਵਿੱਚੋਂ ਮਰੀਜਾ ਨੂੰ ਚੈੱਕ ਕਰੇਗੀ ਦਵਾਇਆ ਮੁਫ਼ਤ ਵੰਡਿਆ ਜਾਣਗੀਆਂ ਇਹ ਜਾਣਕਾਰੀ ਸੈਨਿਕਾ ਦੇ ਜਿਲਾ ਆਗੂ ਸੂਬੇਦਾਰ ਕਮਲਜੀਤ ਸ਼ਰਮਾ ਅਤੇ ਸੂਬੇਦਾਰ ਜਗਸੀਰ ਸਿੰਘ ਭੈਣੀ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਇਹ ਫੈਸਲਾ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਮੀਟਿੰਗ ਕਰਨ ਉਪਰੰਤ ਲਿਆ ਇਹ ਭੀ ਫੈਸਲਾ ਕੀਤਾ ਕੇ ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਵੇ ਅਤੇ ਡਾਇਰੈਕਟਰ ਸੈਨਿਕ ਵਿੰਗ ਪੰਜਾਬ ਬਤੌਰ ਵਿਸੇਸ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ਨਾਲ ਸੰਬਧਤ ਵੀਰ ਨਾਰੀਆ ਨੂੰ ਭੀ ਸਨਮਾਨਿਤ ਕੀਤਾ ਜਾਵੇਗਾ ਗੁਰੂ ਕ ਲੰਗਰ ਅਤੁੱਟ ਵਰਤੇਗਾ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਧੰਨਾ ਸਿੰਘ ਧੌਲਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਹੌਲਦਾਰ ਬਸੰਤ ਸਿੰਘ ਉੱਗੋਕੇ ਆਦਿ ਆਗੂ ਹਾਜਰ ਸਨ।
ਫੋਟੋ - ਸਾਬਕਾ ਸੈਨਿਕ ਵਿੰਗ ਦੇ ਸਮੂਹ ਆਗੂ ਕੈਪਟਨ ਗੁਰਜਿੰਦਰ ਸਿੰਘ ਦੇ ਗ੍ਰਹਿ ਵਿਖੇ ਵਿਜੇ ਦਿਵਸ ਸਬੰਧੀ ਮੀਟਿੰਗ ਕਰਦੇ ਹੋਏ।
0 comments:
एक टिप्पणी भेजें