ਸ੍ਰੀ ਨੈਣਾ ਦੇਵੀ ਮੰਦਿਰ ਧਰਮਸ਼ਾਲਾ ਵਿੱਚ ਲਗਾਇਆ ਲੰਗਰ
ਕਮਲੇਸ਼ ਗੋਇਲ ਖਨੌਰੀ
ਖਨੌਰੀ - 03 ਅਗਸਤ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਨੈਣਾ ਦੇਵੀ ਮੰਦਿਰ ਧਰਮਸ਼ਾਲਾ ਵਿੱਚ ਲੰਗਰ ਲਾਇਆ l ਲੰਗਰ ਵਿੱਚ ਗਰਮਾ ਗਰਮ ਛੋਲੇ ਪੁਰੀਆਂ ਗਰਮ ਕੜਾਹ ਵਰਤਾਇਆ ਗਿਆ l ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ ਮੰਦਿਰ ਅੱਜ ਤੋਂ 53 ਸਾਲ ਪਹਿਲਾਂ ਬਣ ਕੇ ਤਿਆਰ ਹੋ ਗਿਆ ਸੀ l ਲੋਕਾਂ ਦੀ ਸਰਧਾ ਇਸ ਮੰਦਿਰ ਨਾਲ ਜੁੜੀ ਹੋਈ ਹੈ l ਇਸ ਮੰਦਿਰ ਵਿੱਚ ਹਰ ਇੱਕ ਵਿਅਕਤੀ ਦੀ ਮਨੋਂਕਾਮਨਾ ਪੂਰੀ ਹੁੰਦੀ ਹੈ l ਹਰ ਮੰਗਲਵਾਰ ਹਨੂਮਾਨ ਚਾਲੀਸਾ ਪੜੀ ਜਾਂਦੀ ਹੈ l ਅੱਜ ਇੰਨੇ ਭਾਰੀ ਮੀਂਹ ਦੇ ਵਿੱਚ ਵੀ ਸੇਵਾਦਾਰਾਂ ਦੇ ਹੋਂਸਲੇ ਬੁਲੰਦ ਸਨ l ਲੰਗਰ ਛੱਕਣ ਵਾਲਿਆਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ l ਦੁਰੋਂ ਦੁਰੋਂ ਲੰਗਰ ਛਕਣ ਲਈ ਅਤੇ ਮੱਥਾ ਟੇਕਣ ਲਈ ਲੋਕ ਪਹੁੰਚੇ ਹੋਏ ਸਨ ਭਾਰੀ ਮੀਂਹ ਦੇ ਬਾਵਜੂਦ ਕਮੇਟੀ ਨੇ ਪੁਰਾ ਇੰਤਜਾਮ ਕੀਤਾ ਹੋਇਆ ਸੀ l
0 comments:
एक टिप्पणी भेजें