ਸਨਾਤਨ ਸੰਸਕ੍ਰਿਤੀ, ਸਿੰਧੁ ਦੀ ਪਵਿੱਤਰਤਾ ਅਤੇ ਅਖੰਡ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਵਾਂਗੇ : ਪਰਮਜੀਤ ਸਿੰਘ ਗਿੱਲ
ਬਟਾਲਾ ( ਰਮੇਸ਼ ਭਾਟੀਆ )
ਪਰਮਜੀਤ ਸਿੰਘ ਗਿੱਲ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਦੀਆਂ ਸੰਗਠਨ ਪ੍ਰਤੀ ਨਿਭਾਈਆਂ ਜਾ ਰਹੀਆਂ ਬੇਹਤਰੀਨ ਸੇਵਾਵਾਂ ਨੂੰ ਵੇਖਦਿਆਂ ਸੰਗਠਨ ਦੇ ਕੌਮੀ ਸਰਪ੍ਰਸਤ ਅਤੇ ਆਰ ਐਸ ਐਸ ਦੇ ਕਾਰਜਕਾਰੀ ਮੈਂਬਰ ਮਾਣਯੋਗ ਇੰਦ੍ਰੇਸ਼ ਜੀ ਵੱਲੋਂ ਗਿੱਲ ਨੂੰ ਸੰਗਠਨ ਦਾ ਰਾਸਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਨਿਯੁਕਤੀ ਤੋਂ ਬਾਅਦ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਹੀ ਗੌਰਵਮਈ ਪਲ ਹੈ ਕਿ ਮੈਨੂੰ ਹਿਮਾਲਯ ਪਰਿਵਾਰ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਵਿਸ਼ਾਲ ਸਨਮਾਨ ਲਈ ਮੈਂ ਦਿਲ ਦੀ ਗਹਿਰਾਈ ਤੋਂ ਮਾਨਯੋਗ ਇੰਦ੍ਰੇਸ਼ ਜੀ ਦਾ ਆਭਾਰੀ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ।ਇਹ ਸਿਰਫ਼ ਇੱਕ ਅਹੁਦਾ ਹੀ ਨਹੀ ਇਹ ਸੇਵਾ, ਸੰਸਕਾਰ ਅਤੇ ਸਮਰਪਣ ਦਾ ਪਵਿੱਤਰ ਵਚਨ ਹੈ।
ਉਹਨਾਂ ਕਿਹਾ ਕਿ ਸਨਾਤਨ ਸੰਸਕ੍ਰਿਤੀ, ਸਿੰਧੁ ਦੀ ਪਵਿੱਤਰਤਾ ਅਤੇ ਅਖੰਡ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਉਹ ਤਨਦੇਹੀ ਨਾਲ ਸੰਗਠਨ ਦੀ ਸੇਵਾ ਵਿਚ ਦਿਨ ਰਾਤ ਇੱਕ ਕਰ ਦੇਣਗੇ।
0 comments:
एक टिप्पणी भेजें