ਸ੍ਰ ਨਰਾਇਣ ਸਿੰਘ ਨਰਸੋਤ ਹਲਕਾ ਇੰਚਾਰਜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਫਰੀ ਸਕੀਮਾਂ ਵਾਰੇ ਚਾਨਣਾ ਪਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ -03 ਅਗਸਤ - ਸਰਕਲ ਪਾਤੜਾਂ ਦੇ ਪਿੰਡ ਦਿਉਗੜ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਮੁਫ਼ਤ ਕੈਂਪ ਪਾਰਟੀ ਹਾਈਕਮਾਨ ਸੁਨੀਲ ਜਾਖੜ ਪ੍ਰਧਾਨ ਪੰਜਾਬ ਭਾਜਪਾ,ਅਸ਼ਵਨੀ ਸ਼ਰਮਾ (ਪੰਜਾਬ ਕਾਰਜਕਾਰੀ ਪ੍ਰਧਾਨ ਭਾਜਪਾ ), ਮਹਾਰਾਣੀ ਪ੍ਰਨੀਤ ਕੌਰ (ਸਾਬਕਾ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ) ਅਤੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ ਜੀ ਦੇ ਨੀਤੀ ਨਿਰਦੇਸ਼ ਅਨੁਸਾਰ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ, ਸਰਕਲ ਪ੍ਰਧਾਨ ਸਤੀਸ਼ ਗਰਗ ਅਤੇ ਕੁਲਦੀਪ ਸ਼ਰਮਾ ਦੇਧਨਾ ਆਈ ਟੀ ਸੈਲ ਕਨਵੀਨਰ ਵੱਲੋਂ ਲਗਾਇਆ ਗਿਆ। ਇਸ ਮੌਕੇ ਸਵਿੰਦਰ ਸਿੰਘ ਸੇਖੋਂ ਦਿਉਗੜ, ਜਗਦੀਸ਼ ਚੰਦ ਪੰਛੀ ਸਾਬਕਾ ਐਮ ਸੀ,ਡਾ ਸਤਨਾਮ ਸਿੰਘ , ਕਰਨੈਲ ਸਿੰਘ ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ।
ਵੱਲੋਂ - ਨਰਾਇਣ ਸਿੰਘ ਨਰਸੋਤ (ਢਾਬੀ ਗੁਜਰਾਂ) ਹਲਕਾ ਇੰਚਾਰਜ ਸ਼ੁਤਰਾਣਾ ਭਾਜਪਾ।
0 comments:
एक टिप्पणी भेजें