ਸੁਰਜੀਤ ਸਿੰਘ ਮੌਜੀ ਦੀ ਪੁਸਤਕ 'ਰੂਹਾਨੀ ਚਾਨਣ' ਹੋਈ ਲੋਕ ਅਰਪਣ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 5 ਅਗਸਤ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਡੇਰਾ ਸਤਿਗੁਰ ਤੂੰ ਕਮੇਟੀ ਪਿੰਡ ਚੱਠੇ ਸੇਖਵਾਂ ਦੇ ਸਹਿਯੋਗ ਨਾਲ ਸਤਿਗੁਰ ਤੂੰ ਦੀ ਚੌਥੀ ਬਰਸੀ ਮੌਕੇ ਪਿੰਡ ਚੱਠੇ ਸੇਖਵਾਂ ਵਿਖੇ ਭਾਰੀ ਇਕੱਠ ਵਿੱਚ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸੁਰਜੀਤ ਸਿੰਘ ਮੌਜੀ ਦੀ ਪੁਸਤਕ 'ਰੂਹਾਨੀ ਚਾਨਣ' ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਤੋਂ ਪਹਿਲਾਂ ਮੰਚ ਸੰਚਾਲਨ ਕਰ ਰਹੇ ਵਿਸ਼ਵ ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਗਾਇਕ ਕੁਲਵੰਤ ਉੱਪਲੀ ਨੇ ਸਤਿਗੁਰ ਤੂੰ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਹਾਜ਼ਰ ਲੇਖਕਾਂ ਨੇ ਸੁਰਜੀਤ ਸਿੰਘ ਮੌਜੀ ਦੀਆਂ ਸਾਹਿਤਕ ਸਰਗਰਮੀਆਂ ਦੀ ਭਰਪੂਰ ਚਰਚਾ ਕਰਦਿਆਂ ਉਨ੍ਹਾਂ ਨੂੰ ਨਵੀਂ ਅਤੇ ਨਵੇਕਲੀ ਪੁਸਤਕ ਦੀ ਪ੍ਰਕਾਸ਼ਨਾ ਦੀ ਵਧਾਈ ਦਿੱਤੀ। ਇਸ ਮੌਕੇ ਡੇਰਾ ਸਤਿਗੁਰ ਤੂੰ ਕਮੇਟੀ ਵੱਲੋਂ ਮੌਜੀ ਸਾਹਿਬ ਨੂੰ ਸਨਮਾਨਿਤ ਵੀ ਕੀਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਗੁਰਜੰਟ ਸਿੰਘ ਸਾਰੋਂ, ਲਾਭ ਸਿੰਘ ਝੱਮਟ, ਸਿੱਧੂ ਹਸਨਪੁਰੀ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਿੰਘ ਲੋਟੇ, ਸਰਬਜੀਤ ਸਿੰਘ ਸੰਗਰੂਰਵੀ, ਭੁਪਿੰਦਰ ਨਾਗਪਾਲ, ਸ਼ਿਵ ਕੁਮਾਰ ਅੰਬਾਲਵੀ, ਕੁਲਵਿੰਦਰ ਸੰਧੂ, ਪਰਗਟ ਸਿੰਘ, ਲਾਲੀ ਸਿੰਘ, ਪਿਲੂ ਸ਼ਰਮਾ, ਭੋਲਾ ਦੀਦੋਕਾ, ਗੁਰਜੰਟ ਸਿੰਘ, ਗਿਆਨੀ ਪਲਵਿੰਦਰ ਸਿੰਘ, ਰਾਮ ਸਿੰਘ ਸੰਜੂਮਾ, ਸੀਤਾ ਸਿੰਘ, ਮਹਿੰਦਰ ਸਿੰਘ, ਦੇਬੂ ਸਿੰਘ, ਬੰਤ ਸਿੰਘ ਜੇਈ, ਸੰਤ ਕੁਲਤਾਰ, ਸੁਖਵਿੰਦਰ ਉੱਭਾਵਾਲੀਆ, ਕੁਲਵੰਤ ਉੱਪਲੀ, ਦਰਸ਼ਨ ਸਿੰਘ ਸਰਪੰਚ-91, ਬੰਟੀ ਸਿੰਘ, ਸ਼ੰਮੀ ਸਿੰਘ, ਭੁਪਿੰਦਰ ਸ਼ਰਮਾ, ਗੁਰਦੀਪ ਸਿੰਘ ਅਤੇ ਮਨੀ ਸਿੰਘ ਆਦਿ ਮੈਂਬਰ ਸਾਹਿਬਾਨ ਹਾਜ਼ਰ ਸਨ।
0 comments:
एक टिप्पणी भेजें