ਜ਼ਿਲ੍ਹਾ ਬਰਨਾਲਾ ਦੇ 20 ਪਿੰਡਾਂ ਦੇ 36.2 ਏਕੜ ਰਕਬੇ 'ਚ ਲਗਾਏ ਜਾਣਗੇ ਮਿੰਨੀ ਜੰਗਲ-- ਏਡੀਸੀ ਸਤਵੰਤ ਸਿੰਘ
ਕਿਸਾਨਾਂ ਨੂੰ ਟਿਊਬਵੈਲਾਂ/ਮੋਟਰਾ ਉੱਪਰ ਵੀ ਪੌਦੇ ਲਾਉਣ ਲਈ ਕਿਹਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 5 ਜੂਨ / ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਦੇ ਨਿਰਦੇਸ਼ਾਂ ਹੇਠ ਅੱਜ ਵਿਸ਼ਵ ਵਾਤਾਵਰਣ ਦਿਵਸ ਪਿੰਡ ਦਾਨਗੜ੍ਹ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮਨਾਇਆ ਗਿਆ ਜਿੱਥੇ ਸਕੂਲੀ ਵਿਦਿਆਰਥੀਆਂ ਨੇ ਪੌਦੇ ਲਗਾਏ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਅਤੇ ਪਿੰਡ ਦੇ ਮੋਹਤਵਰ ਲੋਕਾਂ ਨੇ ਵੀ ਪੌਦੇ ਲਗਾਏ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਤਵੰਤ ਸਿੰਘ ਨੇ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ‘ ਸਾਨੂੰ ਸਭ ਨੂੰ ਵਾਤਾਵਰਣ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਸਾਫ ਸੁਥਰਾ ਵਾਤਾਵਰਣ ਦੇ ਸਕੀਏ’। ਉਨ੍ਹਾਂ ਦੱਸਿਆ ਕਿ ਕੀ ਜ਼ਿਲ੍ਹਾ ਬਰਨਾਲਾ ਦੇ 20 ਪਿੰਡਾਂ ਦੇ ਕੁੱਲ 36.2 ਏਕੜ ਰਕਬੇ 'ਚ ਮਿੰਨੀ ਜੰਗਲ ਲਗਾਏ ਜਾਣਗੇ ਜਿਸ ਦੀ ਸ਼ੁਰੂਆਤ ਪਿੰਡ ਦਾਨਗੜ੍ਹ ਤੋਂ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਇਕ-ਇਕ ਪੌਦਾ ਜ਼ਰੂਰ ਲਾਉਣ ਤੇ ਉਹਦੀ ਸੰਭਾਲ ਵੀ ਕਰਨ। ਉਨ੍ਹਾਂ ਦੱਸਿਆ ਕਿ ਅੱਜ ਮਨਰੇਗਾ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਜਿਸ ਵਿਚੋਂ 45 ਬੂਟੇ ਸਕੂਲੀ ਵਿਦਿਆਰਥੀਆਂ ਨੇ ਲਗਾਏ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਸੱਦਾ ਦਿੱਤਾ ਕਿ ਉਹ ਝੋਨੇ ਦੇ ਸੀਜਨ ਦੌਰਾਨ ਆਪਣੇ ਟਿਊਬਵੈਲਾਂ, ਬੰਬੀਆਂ ਉੱਪਰ ਇੱਕ ਇੱਕ ਪੌਦਾ ਜ਼ਰੂਰ ਲਗਾਉਣ। ਇਸ ਮੌਕੇ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ਼੍ਰੀ ਅਮਰਿੰਦਰ ਪਾਲ ਸਿੰਘ ਚੌਹਾਨ, ਬੀ ਡੀ ਪੀ ਓ ਸੁੱਖਵਿੰਦਰ ਸਿੰਘ, ਜ਼ਿਲ੍ਹਾ ਨੋਡਲ ਅਫਸਰ ਮਨਦੀਪ ਕੁਮਾਰ ਬਾਂਸਲ,, ਜਗਜੀਤ ਸਿੰਘ ਜੇ ਈ, ਗਗਨਦੀਪ ਸਿੰਘ, ਜਗਤਾਰ ਮਿੱਤਲ, ਪਰਗਟ ਸਿੰਘ ਸਰਪੰਚ ਝਲੂਰ, ਸੁਖਵੀਰ ਸਿੰਘ , ਸਰਪੰਚ ਸੇਖਾ ਆਦਿ ਮੌਜੂਦ ਸਨ
0 comments:
एक टिप्पणी भेजें