ਪਿੰਡ ਵਾਸੀਆਂ ਨੇ ਨਸ਼ਾ ਮੁਕਤ ਕਰਨ 'ਤੇ ਥਾਣਾ ਮੁਖੀ ਸਬ ਇੰਸਪੈਕਟਰ ਗੁਰਮੇਲ ਸਿੰਘ ਨੂੰ ਕੀਤਾ ਸਨਮਾਨਿਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 5 ਜੂਨ / ਨੇੜਲੇ ਪਿੰਡ ਰੂੜੇਕੇ ਖੁਰਦ ਵਿਖੇ ਚਿੱਟਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਸਖਤ ਕਨੂੰਨੀ ਕਰਾਵਾਈ ਕਰਨ ਅਤੇ ਪਿੰਡ ਨੂੰ ਨਸ਼ਾ (ਚਿੱਟਾ) ਮੁਕਤ ਕਰਨ ਲਈ ਥਾਣਾ ਰੂੜੇਕੇ ਕਲਾਂ ਦੇ ਮੁਖੀ ਸਬ ਇੰਸਪੈਕਟਰ ਗੁਰਮੇਲ ਸਿੰਘ ਨੂੰ ਗਰਾਮ ਪੰਚਾਇਤ ਰੂੜੇਕੇ ਖੁਰਦ, ਪਤਵੰਤੇ ਸੱਜਣਾਂ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ । ਥਾਣਾ ਮੁਖੀ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜੋ ਵਿਅਕਤੀ ਚਿੱਟਾ ਵੇਚਦੇ ਸਨ ਉਹਨਾ ਉੱਪਰ ਮੁਕੱਦਮੇ ਦਰਜ ਕਰਕੇ ਜੇਲ੍ਹ ਭੇਜ ਦਿੱਤੇ ਹਨ ਹ਼ ਅਤੇ ਉਹਨਾ ਤੋਂ ਕੀਤੀ ਪੁੱਛਗਿੱਛ ਦੌਰਾਨ ਚਿੱਟਾ ਖਰੀਦ ਕੇ ਪੀਣ ਵਾਲੇ 15 ਦੇ ਕਰੀਬ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਪਿੰਡ ਵਾਸੀਆਂ ਵੱਲੋਂ ਪੁਲਿਸ ਦਾ ਭਰਵਾਂ ਸਹਿਯੋਗ ਕੀਤਾ ਗਿਆ । ਇਸ ਮੌਕੇ ਸਰਪੰਚ ਅਤੇ ਸਮੂਹ ਗਰਾਮ ਪੰਚਾਇਤ ਰੂੜੇਕੇ ਖੁਰਦ , ਸਾਬਕਾ ਸਰਪੰਚ ਦਰਸ਼ਨ ਸਿੰਘ , ਸਾਬਕਾ ਸਰਪੰਚ ਹਰਬੰਸ ਸਿੰਘ , ਸਾਬਕਾ ਸਰਪੰਚ ਰੂਪ ਸਿੰਘ ,ਅਵਤਾਰ ਤਾਰੀ , ਸਮੂਹ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀ ਮੌਜੂਦ ਸਨ ।
0 comments:
एक टिप्पणी भेजें