ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੋਲਾ ਵੱਲੋਂ ਸੇਵਾ ਸਿੰਘ ਰਾਜੀਆ ਮੈਰੀਲੈਂਡ ਵਾਲਿਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 9 ਫਰਵਰੀ :- ਰਾਜੀਆ ਪਰਿਵਾਰ ਸਰਦਾਰ ਸੇਵਾ ਸਿੰਘ ਰਾਜੀਆ ਕਾਕਾ ਸਿੰਘ ਰਾਜੀਆ ਮੋਹਣ ਸਿੰਘ ਰਾਜੀਆ ਪਰਿਵਾਰ ਜੋ ਇਲਾਕੇ ਵਿੱਚ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਕਿਉਂਕਿ ਇਹ ਪਰਿਵਾਰ ਇਲਾਕੇ ਵਿੱਚ ਸਮਾਜ ਸੇਵੀ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੋਲਾ ਦਾ ਜੋ 40ਵਾਂ ਸਾਲਾਨਾ ਟੂਰਨਾਮੈਂਟ ਚੱਲ ਰਿਹਾ ਅੱਜ ਇਹਨਾਂ ਦਾ ਵਿਸ਼ੇਸ਼ ਤੌਰ ਤੇ ਕਲੱਬ ਨੂੰ ਹਰ ਸਾਲ ਯੋਗਦਾਨ ਦੇਣ ਲਈ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ। ਕਲੱਬ ਦੇ ਸਰਪ੍ਰਸਤ ਨਿਰਮਲ ਸਿੰਘ ਯੂਐਸਏ, ਚੇਅਰਮੈਨ ਸੁਖਦੇਵ ਸਿੰਘ ਮਿੱਠੂ ਮਾਨ, ਪ੍ਰਧਾਨ ਭਗਵਤ ਸਿੰਘ ਪੰਧੇਰ, ਸਿਮਰਦੀਪ ਸਿੰਘ ਦੀਪੀ ਡੀਐਮ ਸਪੋਰਟਸ,ਤਰਸੇਮ ਸਿੰਘ ਬਾਠ , ਨਵਦੀਪ ਸਿੰਘ, ਮਾਸਟਰ ਹਰਭਜਨ ਸਿੰਘ ਭਜੋ ਅਤੇ ਕਲੱਬ ਦੀ ਸਮੂਹ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਸਰਦਾਰ ਸੇਵਾ ਸਿੰਘ ਜੀ ਰਾਜੀਆ ,ਕਾਕਾ ਸਿੰਘ ਰਾਜੀਆ ਤੇ ਮੋਹਣ ਸਿੰਘ ਦੇ ਪਰਿਵਾਰ ਵੱਲੋਂ ਇਲਾਕੇ ਵਿੱਚ ਸਮਾਜ ਸੇਵਾ ਦੇ ਨਾਲ ਨਾਲ ਕਲੱਬ ਨੂੰ ਵੀ ਹਰ ਸਾਲ ਬਹੁਤ ਵੱਡਾ ਯੋਗਦਾਨ ਦਿੱਤਾ ਜਾਂਦਾ ਹੈ ਅੱਜ ਉਹਨਾਂ ਦਾ ਮਾਣ ਸਨਮਾਨ ਸੁਖਵਿੰਦਰ ਸਿੰਘ ਜਟਾਣਾ ਵੱਲੋਂ ਪ੍ਰਾਪਤ ਕੀਤਾ ਗਿਆ। ਇਹਨਾਂ ਮੈਰੀਲੈਂਡ ਦੇ ਮਹਿੰਦਰ ਸਿੰਘ ਗਰੋਵਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਵੀ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਤੇ ਧਨੌਲਾ ਤੇ ਨੌਜਵਾਨ ਜਗਮੋਹਨ ਸਿੰਘ ਧਨੌਲਾ ਵੱਲੋਂ ਪਾਵਰ ਪੈਰਾਗਲਾਈਡਰ ਰਾਹੀ ਫੁੱਲਾਂ ਦੀ ਵਰਖਾ ਕੀਤੀ ਗਈ।
0 comments:
एक टिप्पणी भेजें