ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ 40ਵਾਂ ਸਲਾਨਾ ਟੂਰਨਾਮੈਂਟ ਸ਼ੁਰੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 8 ਫਰਵਰੀ :-- ਬੀਤੇ ਦਿਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਾਲੀ 40 ਵਾਂ ਸਲਾਨਾ ਟੂਰਨਾਮੈਂਟ ਮਾਸਟਰ ਨਿਰਮਲ ਸਿੰਘ ਨਿੰਮਾ ਨੂੰ ਸਮਰਪਿਤ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਤੇ ਕਲੱਬ ਦੇ ਸਰਪ੍ਰਸਤ ਨਿਰਮਲ ਸਿੰਘ ਗਿੱਲ ਯੂਐਸਏ ,ਚੇਅਰਮੈਨ ਸੁਖਦੇਵ ਸਿੰਘ ਮਿੱਠੂ ,ਪ੍ਰਧਾਨ ਭਗਵੰਤ ਸਿੰਘ ਪੰਧੇਰ, ਸਿਮਰਦੀਪ ਸਿੰਘ ਸਿੱਧੂ ਦੀਪੀ ਡੀਐਮ ਸਪੋਰਟਸ, ਨਵਦੀਪ ਸਿੰਘ, ਬਲਵਿੰਦਰ ਸਿੰਘ ਜੱਸੜਵਾਲੀਆ, ਮਾਸਟਰ ਹਰਭਜਨ ਸਿੰਘ ਭਜੋ , ਤਰਸੇਮ ਸਿੰਘ ਬਾਠ, ਦੀਪਾਂਸ਼ੂ ਗਰਗ ਨੰਨੂ, ਆਦਿ ਨੇ ਦੱਸਿਆ ਕਿ ਇਨਾ ਟੂਰਨਾਮੈਂਟਾਂ ਨੂੰ ਐਨਆਰਆਈ ਭਰਾਵਾਂ ਤੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਪੰਚਾਂ ਸਰਪੰਚਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਸਰਦਾਰ ਸੰਤੋਖ ਸਿੰਘ ਮਿਨਹਾਸ, ਸੰਤੋਖ ਸਿੰਘ ਢਿੱਲੋਂ ,ਹਰਭਜਨ ਸਿੰਘ ਢਿੱਲੋ ,ਉੱਤਮ ਸਿੰਘ ਢਿੱਲੋਂ ਸਰਪੰਚ, ਮਨਪ੍ਰੀਤ ਮਾਨ ਕੈਨੇਡਾ, ਜ਼ਿਲ੍ਹਾ ਪ੍ਰਧਾਨ ਸ਼ੈਲਰ ਪ੍ਰਿੰਸਪਾਲ ਗਰਗ, ਮੋਹਿਤ ਸਿੰਗਲਾ ਕਾਲਾ, ਮੱਖਣ ਮਿੱਤਲ, ਜੀਵਨ ਕੁਮਾਰ, ਰੋਹਿਤ ਕੁਮਾਰ ਨੀਟੂ, ਦੀਪਕ ਬਾਂਸਲ , ਡਾਕਟਰ ਭੂਸ਼ਣ ਕੁਮਾਰ ਗਰਗ, ਐਡਵੋਕੇਟ ਵਿਸ਼ਾਲ ਬਾਂਸਲ, ਹਰਨਾਮ ਸਿੰਘ ਸਿੱਧੂ ਸਾਗਰ ਸਿੰਘ ਕਾਲੇਕੇ ਕੈਨੇਡਾ, ਸੁਖਵਿੰਦਰ ਸਿੰਘ ਜਟਾਣਾ ਵੱਲੋਂ ਸਰਦਾਰ ਸੇਵਾ ਸਿੰਘ ਰਾਜੀਏ ਵਾਲਿਆਂ ਦੀ ਹਾਜ਼ਰੀ ਲਵਾਈ ਗਈ। ਇਹਨਾਂ ਤੋ ਇਲਾਵਾ ਹੋਰ ਵੀ ਪਤਵੰਤਿਆਂ ਵਿਅਕਤੀਆਂ ਨੇ ਹਾਜ਼ਰੀ ਲਵਾਈ।ਇਸ ਟੂਰਨਾਮੈਂਟਾਂ ਵਿੱਚ ਕਬੱਡੀ 42 ਕਿਲੋ ,52 ਕਿਲੋ, 65 ਕਿਲੋ ਤੋਂ ਇਲਾਵਾ ਬਾਲੀਵਾਲ ਦੀਆਂ 14 ਟੀਮਾਂ ਨੇ ਹਿੱਸਾ ਲਿਆ ਜਿਨਾਂ ਵਿੱਚ ਪਹਿਲਾ ਇਨਾਮ ਭੈਣੀ ਜੱਸਾ ਦੂਜਾ ਇਨਾਮ ਰੇੜੂ ਰੂੜੇਕੇ ਕਲਾਂ ਨੇ ਜਿੱਤਿਆ । ਫੁੱਟਬਾਲ ਦੀਆਂ 16 ਟੀਮਾਂ ਨੇ ਹਿੱਸਾ ਲਿਆ ਜਿਨਾਂ ਵਿੱਚ ਭੱਠਲਾਂ ਫਸਟ ਅਤੇ ਧਨੌਲਾ ਸੈਕਿੰਡ ਐਲਾਨੇ ਗਏ।
ਬਾਸਕਟ ਬਾਲ ਦੀਆਂ 16 ਟੀਮਾਂ ਵਿੱਚ ਲੁਧਿਆਣਾ ਅਕੈਡਮੀ ਨੇ ਪਹਿਲਾ ਏ.ਐਸ.ਸੀ. ਆਰਮੀ ਦਿੱਲੀ ਨੇ ਦੂਜਾ ਅਤੇ ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਇਨਾਮ ਝੋਲੀ ਪਾਏ। ਇਸ ਮੌਕੇ ਤੇ ਰਮਨਦੀਪ ਲਾਲੀ, ਵਰਿੰਦਰ ਕੁਮਾਰ ਬੀਵਨ ,ਅਟੱਲ ਕੁਮਾਰ, ਪਲਵਿੰਦਰ ਸਿੰਘ ਬਬਲੂ ,ਜਾਗਰ ਸਿੰਘ ਢਿੱਲੋਂ, ਮਾਸਟਰ ਸੁਰਿੰਦਰ ਦੁਗਲ ਟੀਟੀ ,ਕੈਲਾਸ਼ ਚੰਦ, ਬਲਰਾਜ ਸਿੰਘ ਬਰਾੜ, ਪ੍ਰਧਾਨ ਗੁਰਦੁਆਰਾ ਰਾਮਸਰ ਸਾਹਿਬ ਕਮੇਟੀ ਸੁਖਰਾਜ ਸਿੰਘ ਭੰਧੇਰ ਵਰਿੰਦਰ ਸਿੰਘ ਮਿੰਟੂ ਵਾਲੀਆ, ਬਹਾਦਰ ਸਿੰਘ, ਗੁਰਦੀਪ ਸਿੰਘ ਗੋਗੀ, ਪ੍ਰਵੀਨ ਬਾਵਾ, ਗੁਰਮੇਲ ਸਿੰਘ ਕਾਕਾ ਆਦਿ ਮੌਜੂਦ ਸਨ।
0 comments:
एक टिप्पणी भेजें