ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਵਿਅਕਤੀਆਂ ਨੂੰ ਸੂਬਾ ਸਰਕਾਰਾਂ ਨੌਕਰੀਆਂ ਦੇਣ --- ਕਿਸਾਨ ਆਗੂ
ਨੌਕਰੀਆਂ ਦੇ ਨਾਲ ਨਾਲ ਇਹਨਾਂ ਦੀ ਆਰਥਿਕ ਮਦਦ ਵੀ ਕਰਨ ਤਾਂ ਕਿ ਇਹਨਾਂ ਦਾ ਕਰਜ਼ਾ ਉੱਤਰ ਸਕੇ।
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,9 ਫਰਵਰੀ :-- ਆਪਣੀ ਆਵਾਜ਼ ਅਮਰੀਕਾ ਵੱਲੋਂ ਭਾਰਤੀਆਂ ਨੂੰ ਬੇੜੀਆਂ ਵਿੱਚ ਜਕੜ ਕੇ ਡਿਪੋਰਟ ਕਰਨ ਦੀ ਸਖਤ ਨਿੰਦਿਆ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ , ਬਲਾਕ ਖਜਾਨਚੀ ਜਰਨੈਲ ਸਿੰਘ ਜਵੰਧਾ ਪਿੰਡੀ, ਮਾਸਟਰ ਨਰਿੱਪਜੀਤ ਸਿੰਘ ਬਡਬਰ ਨੇ ਕਿਹਾ ਕਿ ਸੂਬਾ ਸਰਕਾਰਾਂ ਆਪੋ ਆਪਣੇ ਰਾਜ ਦੇ ਡਿਪੋਰਟ ਹੋ ਕੇ ਆਏ ਵਿਅਕਤੀਆਂ ਨੂੰ ਨੌਕਰੀਆਂ ਦੇਣ ਅਤੇ ਉਨਾਂ ਦੀ ਆਰਥਿਕ ਮਦਦ ਕਰਨ। ਇਹਨਾਂ ਆਗੂਆਂ ਨੇ ਕਿਹਾ ਕਿ ਇਹ ਨੌਜਵਾਨ ਵਿਅਕਤੀ ਬੇਰੁਜ਼ਗਾਰੀ ਦੇ ਕਾਰਨ ਹੀ ਕਰਜ਼ਾ ਚੱਕ ਕੇ ਮਜਬੂਰੀ ਬੱਸ ਬਾਹਰਲੇ ਦੇਸ਼ਾਂ ਨੂੰ ਗਏ ਸਨ ਪਰੰਤੂ ਅਮਰੀਕਾ ਸਰਕਾਰ ਵੱਲੋਂ ਕਿਰਤੀਆਂ ਨਾਲ ਕੀਤਾ ਇਹ ਵਤੀਰਾ ਬੜਾ ਹੀ ਮੰਦਭਾਗਾ ਹੈ ਕਿਉਂਕਿ ਇਹ ਕੋਈ ਅਪਰਾਧੀ ਨਹੀਂ ਹਨ ਬਲਕਿ ਰੁਜ਼ਗਾਰ ਦੀ ਭਾਲ ਵਿੱਚ ਗਲਤ ਏਜਂਟਾਂ ਦੇ ਰਾਹੀਂ ਉੱਥੇ ਪਹੁੰਚ ਗਏ ਸਨ। ਇਨਾ ਇਹ ਵੀ ਕਿਹਾ ਕਿ ਅਮਰੀਕਾ ਤੋਂ ਪਰਤੇ ਭਾਰਤੀਆਂ ਦੇ ਮੁੱਦੇ ਤੇ ਰਾਜਨੀਤੀ ਕਰਨ ਦੀ ਬਜਾਏ ਸਰਕਾਰਾਂ ਨੂੰ ਉਹਨਾਂ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਬਣਦਾ ਹੈ ਕਿਉਂਕਿ ਇਹ ਤਾਂ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਆ ਕੇ ਆਪਣੇ ਰੁਜ਼ਗਾਰ ਦੀ ਖਾਤਰ ਗਏ ਸਨ। ਇਨਾ ਇਹ ਵੀ ਮੰਗ ਕੀਤੀ ਕਿ ਅਸਲ ਟਰੈਵਲਰ ਏਜਂਟਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਨਾਂ ਵੱਲੋਂ ਇਹਨਾਂ ਨੂੰ ਭਰਮਾ ਕੇ ਗਲਤ ਤਰੀਕਿਆਂ ਨਾਲ ਵਿਦੇਸ਼ ਭੇਜਿਆ ਜਾ ਰਿਹਾ। ਇਸ ਮੌਕੇ ਤੇ ਪ੍ਰਧਾਨ ਕੇਵਲ ਸਿੰਘ ਧਨੌਲਾ, ਹਰਦੀਪ ਸਿੰਘ ਕਾਲਾ, ਦਰਸ਼ਨ ਸਿੰਘ ਨੰਬਰਦਾਰ ਹਰੀਗੜ੍ਹ ,ਜਰਨੈਲ ਸਿੰਘ ਬਦਰਾ,ਲਖਬੀਰ ਕੌਰ, ਅਮਰਜੀਤ ਕੌਰ ਬਡਬਰ ,ਕੁਲਵੰਤ ਕੌਰ, ਬਿੰਦਰ ਕੌਰ, ਜਸਪਾਲ ਕੌਰ ,ਭਿੰਦਰ ਸਿੰਘ,ਮਲਕੀਤ ਸਿੰਘ , ਹਰਪ੍ਰੀਤ ਸਿੰਘ, ਆਦਿ ਕਿਸਾਨ ਮੌਜੂਦ ਸਨ।
0 comments:
एक टिप्पणी भेजें