ਪਿੰਡ ਭੱਠਲਾਂ ਵਿੱਚ ਮਹਿਕਮਾ ਪਸ਼ੂ ਪਾਲਣ ਵੱਲੋਂ ਬਲਾਕ ਪੱਧਰੀ ਕੈਂਪ ਦਾ ਆਯੋਜਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 24 ਦਸੰਬਰ :- ਨੇੜਲੇ ਪਿੰਡ ਭੱਠਲਾਂ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਐਸਕੈਡ ਸਕੀਮ ਅਧੀਨ ਸਿਵਲ ਪਸ਼ੂ ਡਿਸਪੈਂਸਰੀ ਵਿੱਚ ਇੱਕ ਬਲਾਕ ਪੱਧਰੀ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਸਹਾਇਕ ਡਾਇਰੈਕਟਰ ਏ.ਪੀ ਪਸ਼ੂ ਪਾਲਣ ਵਿਭਾਗ ਬਰਨਾਲਾ ਡਾਕਟਰ ਰੁਪਿੰਦਰ ਸਿੰਘ ਵੱਲੋਂ ਕੀਤਾ ਗਿਆ | ਇਸ ਕੈਂਪ ਵਿੱਚ ਸ਼ਾਮਿਲ ਹੋਏ ਪਸ਼ੂ ਪਾਲਕਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ | ਇਸ ਮੌਕੇ ਸਹਾਇਕ ਡਾਇਰੈਕਟਰ ਏ.ਐਚ ਡਾ਼ ਰਾਜ਼ੇਸ ਮਲਿਕ ਨੇ ਨੇ ਪਸ਼ੂ ਪਾਲਣ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਵੈਟਰਨਰੀ ਅਫਸਰ ਬਡਬਰ ਡਾ.ਸੁਖਹਰਮਨਦੀਪ ਸਿੰਘ ਸ਼ੇਰਗਿੱਲ ਵੱਲੋਂ ਆਏ ਹੋਏ ਪਸ਼ੂ ਪਾਲਕਾਂ ਨੂੰ ਹਲਕਾਅ ਅਤੇ ਕੱਟੜੂਆਂ ਵੱਛਰੂਆਂ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਵੈਟਰਨਰੀ ਅਫਸਰ ਪੌਲੀਕਲੀਨਿਕ ਬਰਨਾਲਾ ਡਾ. ਰਮਨਦੀਪ ਕੌਰ ਵੱਲੋਂ ਪੌਲੀਕਲੀਨਿਕ ਵਿਖੇ ਮਿਲ ਰਹੀਆਂ ਵੱਖ ਵੱਖ ਸਹੂਲਤਾਂ ਬਾਰੇ ਦੱਸਿਆ ਗਿਆ। ਡਾ. ਮਲਕੀਤ ਸਿੰਘ ਵੈਟਰਨਰੀ ਅਫਸਰ ਵੱਲੋਂ ਪਸ਼ੂਆਂ ਵਿੱਚ ਆ ਰਹੀ ਬਾਂਝਪਣ ਦੀ ਸਮੱਸਿਆ ਬਾਰੇ ਜਾਣਕਾਰੀ ਪਸ਼ੂ ਪਾਲਕਾਂ ਸਾਂਝੀ ਕੀਤੀ ਗਈ |ਗ੍ਰਾਮ ਪੰਚਾਇਤ ਪਿੰਡ ਭੱਠਲਾਂ ਵੱਲੋਂ ਸਾਰੇ ਅਫ਼ਸਰ ਸਾਹਿਬਾਨ ਦਾ ਸਨਮਾਨ ਵੀ ਕੀਤਾ ਗਿਆ।ਇਸ ਕੈਂਪ ਵਿੱਚ ਇਲਾਕੇ ਦੇ ਵੱਡੀ ਗਿਣਤੀ ਪਸ਼ੂ ਪਾਲਕਾਂ ਤੋਂ ਇਲਾਵਾ ਮੈਂਬਰ ਮਲਕੀਤ ਸਿੰਘ ,ਅਜੈਬ ਸਿੰਘ ,ਨਵਤੇਜ ਸਿੰਘ ਹੈਪੀ ,ਸੁਖਵਿੰਦਰ ਸਿੰਘ ਨੰਬਰਦਾਰ ,ਸੁਖਵਿੰਦਰ ਸਿੰਘ ਪ੍ਰਧਾਨ ,ਬੇਅੰਤ ਸਿੰਘ ,ਲਖਵੀਰ ਸਿੰਘ,ਸੁਖਵਿੰਦਰ ਸਿੰਘ ਘੁਡਾਣੀ,ਸਮੀਰ ਵੈਟਰਨਰੀ ਇੰਸਪੈਕਟਰ ਭੱਠਲਾਂ,ਜਸਵਿੰਦਰ ਸਿੰਘ ਵੀ.ਆਈ ਹਰੀਗੜ ਅਤੇ ਅਜੈ ਕੁਮਾਰ ਵੀ. ਆਈ ਭੈਣੀ ਮਹਿਰਾਜ ਹਾਜ਼ਰ ਸਨ |
0 comments:
एक टिप्पणी भेजें