ਗੁਰੂਕੁਲ ਗਲੋਬਲ ਕਰਿਐਂਜਾ ਸਕੂਲ, ਖਨੌਰੀ ਮੰਡੀ ਦਾ ਸਾਲਾਨਾ ਸਮਾਰੋਹ ਬਣਿਆ ਹਰ ਇੱਕ ਦੀ ਖਿੱਚ ਦਾ ਕੇਂਦਰ
ਕਮਲੇਸ਼ ਗੋਇਲ ਖਨੌਰੀ
ਗੁਰੂਕੁਲ ਗਲੋਬਲ ਕਰਿਐਂਜਾ ਸਕੂਲ, ਖਨੌਰੀ ਮੰਡੀ ਵੱਲੋਂ ਸਾਲਾਨਾ ਸਮਾਰੋਹ “ਸਰਗਮ 2025” ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸਰਸਵਤੀ ਵੰਦਨਾ ਨਾਲ ਹੋਈ | ਇਸ ਉਪਰੰਤ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਵੇਂ:- ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ, ਗਤਕਾ, ਫੈਂਸੀ ਡ੍ਰੈੱਸ, ਜੂਨੀਅਰ ਭੰਗੜਾ, ਹਰਿਆਣਵੀ ਡਾਂਸ, ਲੰਡਨ ਠੁਮਕਾ, ਚਿਰਮੀ ਡਾਂਸ, ਜੋਕਰ ਡਾਂਸ ਅਤੇ ਫੈਮਿਲੀ ਥੀਮ ਵਰਗੀਆਂ ਰੰਗਾਰੰਗ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਤੋਂ ਇਲਾਵਾ ਹਿੰਦ ਦੀ ਚਾਦਰ, ਮਹਾਭਾਰਤ, ੳ-ਅ ਦੀ ਲੜਾਈ, ਭੀਮ ਦਾ ਜਨਮਦਿਨ, ਪਹਲਗਾਮ ਅਟੈਕ ਅਤੇ ਸਨੀ ਡਿਓਲ ਐਕਟ ਵਰਗੀਆਂ ਨਾਟਿਕਾਵਾਂ ਨੇ ਸਮਾਜਿਕ ਤੇ ਸਾਂਸਕ੍ਰਿਤਕ ਸੁਨੇਹਾ ਦਿੱਤਾ। ਵਿਦਿਆਰਥੀਆਂ ਦੀ ਕਲਾ ਅਤੇ ਆਤਮ-ਵਿਸ਼ਵਾਸ ਕਾਬਿਲ-ਏ-ਤਾਰੀਫ਼ ਰਿਹਾ।
ਸਕੂਲ ਪ੍ਰਬੰਧਨ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸਕੂਲ ਦੇ ਮਾਣਯੋਗ ਡਾਇਰੈਕਟਰ ਸਰਦਾਰ ਸ਼ਮਸ਼ੇਰ ਸਿੰਘ ਹੁੰਦਲ ਜੀ, ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਸਮਾਗਮ ਦਾ ਮੁਖ ਮੰਤਵ ਲੋਕਾਂ ਨੂੰ ਸਮੂੱਚੇ ਭਾਰਤ ਦੇਸ਼ ਦੀ ਅਨੇਕਤਾ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਉਜ਼ਾਗਰ ਕਰਨਾ ਸੀ ਜੋ ਕਿ ਅਜੋਕੇ ਸਮੇਂ ਦੀ ਜ਼ਰੂਰਤ ਹੈ | ਮਾਣਯੋਗ ਚੈਅਰਮੈਨ ਸਰਦਾਨੀ ਅਮਨਦੀਪ ਕੌਰ ਹੁੰਦਲ ਜੀ ਨੇ ਵਿਦਿਆਰਥੀਆਂ ਦੁਆਰਾ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਦੇ ਸਪੁੱਤਰ ਸ਼੍ਰੀ ਗੌਰਵ ਗੋਇਲ ( ਜਲ ਸਰੋਤ ਵਿਭਾਗ, ਮਾਈਨਿੰਗ ਵਿਭਾਗ ਅਤੇ ਮਿੱਟੀ ਅਤੇ ਜਲ ਸੰਭਾਲ ਵਿਭਾਗ ), ਸ਼ਹਿਰ ਦੀ ਸ਼ਾਨ ਪੋਲੀਵੁਡ ਅਤੇ ਬਾਲੀਵੁੱਡ ਐਕਟਰ ਲਖਵਿੰਦਰ ਸਿੰਘ ਲੱਖਾਂ ਨੇ ਵਿਸ਼ੇਸ਼ ਤੋਰ ਤੇ ਪੁਹੰਚ ਕੇ ਇਸ ਸਮਾਗਮ ਦੀ ਹੋਰ ਵੀ ਸ਼ਾਨ ਵਧਾਈ | ਗੁਰੂਕੁਲ ਗਲੋਬਲ ਕਰਿਐਂਜਾ ਸੀਨੀਅਰ ਸੈਕੰਡਰੀ ਸਕੂਲ, ਪਾਤੜਾਂ ਦੇ ਡਾਇਰੈਕਟਰ ਸ੍ਰੀ ਰਾਕੇਸ਼ ਸਿੰਗਲਾ, ਵਾਈਸ ਡਾਇਰੈਕਟਰ ਸ੍ਰੀ ਸ਼ਾਮ ਸੁੰਦਰ , ਵਾਈਸ ਡਾਇਰੈਕਟਰ ਸ਼੍ਰੀ ਇੰਦਰਜੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨਾਗਪਾਲ, ਅਤੇ ਵਾਈਸ ਪ੍ਰਿੰਸੀਪਲ ਸਰਦਾਰ ਯਾਦਵਿੰਦਰ ਸਿੰਘ, ਪ੍ਰਧਾਨ ਨਗਰ ਪੰਚਾਇਤ ਸ਼੍ਰੀਮਤੀ ਰੀਤੂ ਰਾਣੀ (ਖਨੌਰੀ), ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ੍ਰੀ ਵਿਸ਼ਾਲ ਸ਼ੀਨੂੰ ਕਾਂਸਲ, ਪ੍ਰਧਾਨ ਨਗਰ ਪੰਚਾਇਤ ਸ਼੍ਰੀ ਜੋਰਾ ਸਿੰਘ ਉੱਪਲ (ਕੁਲਦੀਪ ਕੌਰ), ਸ਼੍ਰੀ ਮਹਾਵੀਰ ਸਿੰਘ, ਸ਼੍ਰੀ ਬਲਵਿੰਦਰ ਸਿੰਘ ਥੇੜੀ, ਸ੍ਰੀ ਅੰਕੁਰ ਸਿੰਗਲਾ, ਸੈਕ੍ਰੇਟਰੀ ਸ੍ਰੀ ਹਰਬੰਸ ਲਾਲ, ਸ਼੍ਰੀ ਕੁਲਦੀਪ ਸਿੰਘ ਪੁਨੀਆ, ਸ਼੍ਰੀ ਜਸਵਿੰਦਰ ਸਿੰਘ (ਜਸਮੇਲ ਕੌਰ), ਸ਼੍ਰੀ ਸੁਭਾਸ਼ ਚੰਦ, ਸ੍ਰੀ ਕ੍ਰਿਸ਼ਨ ਗੋਇਲ, ਸ਼੍ਰੀਮਤੀ ਨੀਰੂ ਗੋਇਲ, ਡਾਕਟਰ ਸੰਦੀਪ ਸਿੰਘ, ਡਾਕਟਰ ਕਸ਼ਮੀਰ ਸਿੰਘ, ਸ਼੍ਰੀ ਹਰਦੀਪ ਸਿੰਘ (ਕਮੇਟੀ), ਸ਼੍ਰੀ ਸਤੀਸ਼ ਕੁਮਾਰ (ਕਮੇਟੀ), ਸ਼੍ਰੀ ਗੁਰਮੇਲ ਸਿੰਘ (ਕਮੇਟੀ), ਸ਼੍ਰੀ ਵਿਕਰਮ ਸਿੰਘ ( ਅਲਪਾਇਨ ਸਕੂਲ ), ਸ਼੍ਰੀ ਦਿਨੇਸ਼ ਗੋਇਲ ( ਪ੍ਰਧਾਨ ਟਰੱਕ ਮਾਰਕੀਟ ), ਸ਼੍ਰੀ ਸੁਰਿੰਦਰ ਸੰਗਰੋਲੀ , ਸ਼੍ਰੀ ਰਾਂਝਾ ਬਕਸ਼ੀ (ਬੀਜੇਪੀ ਜਨਰਲ ਸੈਕਟਰੀ ਪੰਜਾਬ ) ਸ਼੍ਰੀ ਗਿਰਧਾਰੀ ਲਾਲ ਗਰਗ (ਸਾਬਕਾ ਪ੍ਰਧਾਨ), S.H.O ਸੁਖਦੀਪ ਸਿੰਘ, ਪ੍ਰੈਸ ਸ਼੍ਰੀ ਕਮਲੇਸ਼ ਗੋਇਲ , ਸ੍ਰ ਸਤਨਾਮ ਕੰਬੋਜ ,ਸ਼੍ਰੀ ਮੇਵਾ ਰਾਮ ,ਸ਼੍ਰੀ ਬਲਕਾਰ ਸਿੰਘ ,ਸ਼੍ਰੀ ਸਤਨਾਮ ਛਾਬੜਾ ,ਸ਼੍ਰੀ ਗਣੇਸ਼ ਚੰਦ ,ਸ਼੍ਰੀ ਇੰਦਰ ਸਿੰਗਲਾ (ਰਾਈਸ ਮਿੱਲ ਐਸੋਸੀਏਸ਼ਨ ਪ੍ਰਧਾਨ ), ਸ੍ਰੀ ਧਰਮਪਾਲ ਸਿੰਘ ਜੀ ,ਪੰਚਕੁਲਾ ਨੇ ਸ਼ਿਰਕਤ ਕੀਤੀ | ਸਕੂਲ ਦਾ ਇਹ ਜਾਣਕਾਰੀ ਭਰਪੂਰ ਸਾਲਾਨਾ ਸਮਾਰੋਹ ਸਾਰਿਆਂ ਦੇ ਦਿਲਾਂ ਤੇ ਇੱਕ ਅਮਿੱਟ ਛਾਪ ਛੱਡ ਗਿਆ l




















0 comments:
एक टिप्पणी भेजें