ਮਾਨਵ ਸੇਵਾ ਵੈੱਲਫੇਅਰ ਯੂਥ ਯੂਵਕ ਸੇਵਾਵਾਂ ਕਲੱਬ ਵੱਲੋਂ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਰ ਬਾਲ ਦਿਵਸ ਮਨਾਉਂਦੇ ਹੋਏ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ਼ ਅੰਦਾਨਾ ਵਿਖ਼ੇ ਬੱਚਿਆ ਦਾ ਸੁੰਦਰ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ -ਕੌਮਲ ਮਲਿਕ
ਕਮਲੇਸ਼ ਗੋਇਲ ਖਨੌਰੀ
ਮਾਨਵ ਸੇਵਾ ਵੈੱਲਫੇਅਰ ਯੂਥ ਯੁਵਕ ਸੇਵਾਵਾਂ ਕਲੱਬ ਖਨੌਰੀ ਖ਼ੁਰਦ ਦੇ ਪ੍ਰਧਾਨ ਕੌਮਲ ਮਲਿਕ ਨੇਂ BBC INDIA ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅੰਨਦਾਨਾ ਵਿਖ਼ੇ ਚਾਰ ਸਾਹਿਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦਾ ਲੇਖ ਬੱਚਿਆ ਨੂੰ ਦਿੱਤਾ ਗਿਆ ਅਤੇ ਅਤੇ ਸੁੰਦਰ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਦੇ ਲਗਭਗ 150 ਵਿਿਆਰਥੀਆਂ ਨੇ ਭਾਗ ਲਿਆ। ਇਸ ਉਪਰੰਤ ਜੋ ਵਿਦਿਆਰਥੀ ਪਹਿਲੇ ਅਤੇ ਦੂਜੇ ਨੰਬਰ ਤੇ ਆਏ ਸੀ ਓਹਨਾਂ ਨੂੰ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਵੱਲੋਂ ਸਰਟੀਫਿਕੇਟ ਦਿੱਤੇ ਗਏ। ਇਸ ਉਪਰੰਤ ਸਾਹਿਬਜਾਦਿਆਂ ਨੂੰ ਯਾਦ ਕਰਦੇ ਹੋਏ ਸਾਰਿਆ ਨੇਂ ਦੋ ਮਿੰਟ ਲਈ ਮੋਨ ਵਰਤ ਰੱਖਿਆ ਇਸ ਤੋਂ ਬਾਅਦ ਅਮਨ ਬੋਧ ਜੀ ਨੇਂ ਆਪਣੇਂ ਸੁਭ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸਾਹਿਬਜਾਦਿਆਂ ਨੇਂ ਆਪਣਾ ਸਾਰਾ ਜੀਵਨ ਮੁਸੀਬਤਾਂ ਵਿੱਚ ਗੁਜਾਰ ਦਿੱਤਾ ਪਰ ਆਪਣਾ ਧਰਮ ਨਹੀਂ ਛੱਡਿਆ। ਅੰਗਰੇਜ਼ ਸਿੰਘ ਥੇੜ੍ਹੀ ਜੀ ਨੇਂ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਚਾਰ ਸਾਹਿਜਾਦਿਆਂ ਤੋਂ ਸਾਨੂੰ ਧਰਮ ਲਈ ਲੜਨਾ ਸਿੱਖਣਾ ਚਾਹੀਦਾ ਹੈ ਅਤੇ ਆਪਣਾ ਸਿਦਕ ਕਦੇ ਵੀ ਨਹੀਂ ਡੋਲ੍ਹਣ ਦੇਣਾ ਚਾਹੀਦਾ ਅਤੇ ਜੁੱਗੋ ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਹੈ। ਇਹਨਾਂ ਕਹਿੰਦੈ ਹੋਏ ਸਭਨੇ ਫਤਹਿ ਸਾਂਝ ਕਿਤੀ ਅਤੇ ਬੱਚਿਆ ਨੂੰ ਸਰਟੀਫਿਕੇਟ ਵੰਡਦੇ ਹੋਏ ਹੌਸਲਾ ਅਵਜਾਈ ਕੀਤਾ।ਇਸ ਮੋਕੇ ਮੁੱਖ ਮਹਿਮਾਨ ਦੇ ਤੌਰ ਤੇ ਅਮਨ ਬੋਧ ਪ੍ਰਿੰਸੀਪਲ ਗਿਆਨ ਸਾਗਰ ਆਈ ਟੀ ਆਈ, ਅੰਗਰੇਜ਼ ਸਿੰਘ ਥੇੜ੍ਹੀ ਸਰਪੰਚ, ਸ਼ੀਸ਼ਪਾਲ ਪਵਾਰਾ ਅੰਨਦਾਨਾ ਯੂਥ ਵਿੰਗ ਕਾਂਗਰਸ ਜਿਲ੍ਹਾ ਪ੍ਰਧਾਨ, ਐਮ ਪੀ ਸਿੰਘ, ਆਮ ਆਦਮੀਂ ਪਾਰਟੀ ਬਲਾਕ ਪ੍ਰਧਾਨ ਅਤੇ ਮਾਨਵ ਸੇਵਾ ਵੈੱਲਫੇਅਰ ਯੁਵਕ ਸੇਵਾਵਾਂ ਕਲੱਬ ਖਨੌਰੀ ਖ਼ੁਰਦ ਦੇ ਪ੍ਰਧਾਨ ਕੌਮਲ ਮਲਿਕ ਅਤੇ ਇਸਤੋ ਇਲਾਵਾ ਸਕੂਲ ਦੇ ਚੇਅਰਮੈਨ ਸ਼੍ਰੀ ਵੇਦ ਪ੍ਰਕਾਸ਼ ਜੀ,ਪ੍ਰਿੰਸੀਪਲ ਪਿੰਕੀ ਦੇਵੀਂ,ਅਧਿਆਪਕ ਸ਼੍ਰੀਮਾਨ ਰਵੀ ਸਿੰਘ,ਸ਼੍ਰੀਮਤੀ ਪੁਸ਼ਪਿੰਦਰ ਜੀ, ਦਮਨਪ੍ਰੀਤ ਕੌਰ ਜੀ, ਸ਼੍ਰੀਮਤੀ ਸੀਮਾ ਜੀ ,ਸ਼੍ਰੀਮਤੀ ਹਰਜੀਤ ਜੀ , ਸ਼੍ਰੀਮਤੀ ਨੇਹਾ ਜੀ , ਸ੍ਰੀਮਤੀ ਸੰਦੀਪ ਜੀ , ਸ਼੍ਰੀਮਤੀ ਸੁਦੇਸ਼ ਜੀ , ਸ਼੍ਰੀਮਤੀ ਕਮਲੇਸ਼ ਜੀ , ਮਿਸ ਰਿੰਪੀ ਅਤੇ ਸਮੂਹ ਸਟਾਫ਼ ਹਾਜ਼ਿਰ ਸੀ।



0 comments:
एक टिप्पणी भेजें