*‘ਬਾਊ ਜੀ’ ਸ਼ਿਵਦਰਸਨ ਕੁਮਾਰ ਸ਼ਰਮਾ ਦਾ ਅੰਗੀਠਾ ਸੰਭਾਲਿਆ*
*ਭੋਗ ਅਤੇ ਸਰਧਾਂਜ਼ਲੀ ਸਮਾਗਮ 31 ਦਸੰਬਰ ਨੂੰ ਹੋਣਗੇ*
ਬਰਨਾਲਾ, 23 ਦਸੰਬਰ ( ਡਾ ਰਾਕੇਸ਼ ਪੁੰਜ ) : ਐੱਸ. ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਅਤੇ ਸੀਨੀਅਰ ਐਡਵੋਕੇਟ ਮਰਹੂਮ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਬਾਊ ਜੀ) ਦਾ ਅੰਗੀਠਾ ਸੰਭਾਲਣ ਅਤੇ ਫੁੱਲਾਂ ਦੀ ਰਸਮ ਮੌਕੇ , ਉਹਨਾਂ ਦੇ ਪਰਵਾਰਿਕ ਮੈਬਰਾਂ ਅਤੇ ਰਿਸਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨਾਤਨ ਧਰਮ ਸਭਾ ਦੇ ਮੈਬਰਾਂਨ ਅਤੇ ਸ਼ਹਿਰ ਦੇ ਪਤਵੰਤੇ ਹਾਜਰ ਹੋਏ। ਸਨਾਤਨ ਧਰਮ ਦੀ ਮਰਿਯਾਦਾ ਅਨੁੁਸਾਰ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾਂ ਦੇ ਦੋਵਾਂ ਸਪੁੱਤਰਾਂ ਡਾਕਟਰ ਪੀਨਾਂਕ ਮੋਦਗਿਲ ਅਤੇ ਡਾਕਟਰ ਹਿਮਾਂਸ਼ੂ ਮੋਦਗਿਲ ਵੱਲੋਂ ਫੁੱਲਾਂ ਦਾ ਰਸਮ ਕੀਤੀ ਗਈ। ਇਸ ਮੌਕੇ ਐੱਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਵੱਲੋਂ ਅੰਗੀਠਾ ਸੰਭਾਲਣ ਦੀ ਸੇਵਾ ਨਿਭਾਈ ਗਈ। ਇਸ ਸਮੇਂ ਸ੍ਰੀ ਸ਼ਿਵਦਰਸਨ ਕੁਮਾਰ ਸਰਮਾਂ ਦੇ ਦੋਹਤੇ ਹਾਰਦਿਕ ਕੌਸ਼ਲ (ਜੱਜ) ਤੋਂ ਇਲਾਵਾ ਅੱਗਰਵਾਲ ਸਭਾ ਬਰਨਾਲਾ ਦੇ ਚੇਅਰਮੈਨ ਸ੍ਰੀ ਵਿਜੈ ਕੁਮਾਰ ਭਦੌੜੀਆ, ਬਰਨਾਲਾ ਵੈਲਫੇਅਰ ਕੱਲਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਅਤੇ ਪ੍ਰਧਾਨ ਡਾ: ਭੀਮ ਸੈਨ ਗਰਗ ਸਮੇਤ ਐੱਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਹਾਜਰ ਸਨ। ਇਸ ਮੌਕੇ ਐੱਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ‘ਬਾਊ ਜੀ’ ਦੀਆਂ ਪਾਰਥਿਕ ਅਸਤੀਆਂ ਨੂੰ ਸਨਾਤਨ ਧਰਮ ਦੀ ਮਰਿਯਾਦਾ ਅਨੁਸਾਰ ਹਰਿਦੁਆਰ ਵਿਖੇ ਸ੍ਰੀ ਗੰਗਾ ਜੀ ਵਿੱਚ ਵਿਸਰਜਿਤ ਕੀਤਾ ਜਾਵੇਗਾ ਅਤੇ ਸ੍ਰੀ ਸ਼ਿਵਦਰਸਨ ਕੁਮਾਰ ਸ਼ਰਮਾ ਜੀ ਨਮਿੱਤ ਸ੍ਰੀ ਗਰੁੜ ਪ੍ਰਾਣ ਜੀ ਦੇ ਪਾਠ ਦੇ ਭੋਗ ਅਤੇ ਸਰਧਾਂਜ਼ਲੀ ਸਮਾਗਮ 31 ਦਸੰਬਰ 2025 ਨੂੰ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਨੇੜੇ ਬਾਲਮਿਕ ਚੌਂਕ, ਬਰਨਾਲਾ ਵਿਖੇ ਹੋਣਗੇ।

0 comments:
एक टिप्पणी भेजें