23 ਪੇਟੀਆਂ ਨਜਾਇਜ਼ ਸ਼ਰਾਬ ਅਤੇ 72 ਬੋਤਲਾਂ ਲਾਹਣ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
ਬਰਨਾਲਾ ,ਕੇਸ਼ਵ ਵਰਦਾਨ ਪੁੰਜ
ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਬਲਜੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਬਰਨਾਲਾ, ਵਿੱਕੀ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਠੁੱਲੇਵਾਲ ਵਾ ਪਰਮਜੀਤ ਸਿੰਘ ਪੁੱਤਰ ਮਹਾਂਦੇਵ ਸਿੰਘ ਵਾਸੀ ਹਰੀਗੜ੍ਹ ਨੂੰ 23 ਪੇਟੀਆਂ ਹਰਿਆਣਾ ਦੀ ਨਜਾਇਜ਼ ਸ਼ਰਾਬ ਅਤੇ 72 ਬੋਤਲਾਂ ਲਾਹਣ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ ਐਡਵੋਕੇਟ (ਧਨੌਲਾ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਧਨੌਲਾ ਦੀ ਪੁਲਿਸ ਨੂੰ ਮੁਖਬਰੀ ਹੋਈ ਕਿ ਮਿਤੀ 13-07-2018 ਨੂੰ ਉਕਤ ਬਲਜੀਤ ਸਿੰਘ ਵਗੈਰਾ ਬਿਨਾਂ ਪਰਮਿਟ ਆਪਣੀ ਦੋ ਗੱਡੀਆਂ ਸਕਾਰਪੀਓ ਨੰਬਰੀ ਪੀ.ਬੀ.19-ਐਚ/0042 ਅਤੇ ਮਹਿੰਦਰਾ ਪਿੱਕ ਅਪ ਨੰਬਰੀ ਪੀ.ਬੀ.-19-ਐਚ/6707 ਵਿੱਚ ਭਾਰੀ ਮਾਤਰਾ ਵਿੱਚ ਹਰਿਆਣਾ ਤੋਂ ਸ਼ਰਾਬ ਲਿਆ ਕੇ ਅਤੇ ਲਾਹਣ ਧਨੌਲਾ ਏਰੀਏ ਵਿੱਚ ਵੇਚਣ ਦੀ ਤਾਕ ਵਿੱਚ ਹਨ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀਆਨ ਕਾਬੂ ਆ ਸਕਦੇ ਹਨ। ਜਿਸਦੇ ਆਧਾਰ ਤੇ ਪੁਲਿਸ ਵੱਲੋਂ ਸਤਿਸੰਗ ਘਰ ਧਨੌਲਾ ਵਿਖੇ ਨਾਕਾਬੰਦੀ ਕੀਤੀ ਗਈ ਪਰ ਪੁਲਿਸ ਦੀ ਕਹਾਣੀ ਮੁਤਾਬਿਕ ਵਿੱਕੀ ਕੁਮਾਰ ਅਤੇ ਪਰਮਜੀਤ ਸਿੰਘ ਮੌਕਾ ਪਰ ਗੱਡੀ ਨੂੰ ਛੱਡ ਕੇ ਭੱਜ ਗਏ ਅਤੇ ਬਲਜੀਤ ਸਿੰਘ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅਤੇ ਗੱਡੀਆਂ ਵਿੱਚੋਂ ਪੁਲਿਸ ਨੇ 23 ਪੇਟੀਆਂ ਸ਼ਰਾਬ ਹਰਿਆਣਾ ਅਤੇ 72 ਬੋਤਲਾਂ ਲਾਹਣ ਬਰਾਮਦ ਕੀਤੀ। ਜਿਸ ਤੋਂ ਬਾਦ ਪੁਲਿਸ ਨੇ ਦੋਸ਼ੀਆਨ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 93 ਮਿਤੀ 13-07-2018, ਜੇਰ ਧਾਰਾ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਧਨੌਲਾ ਵਿਖੇ ਦਰਜ਼ ਕੀਤੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਬਲਜੀਤ ਸਿੰਘ ਵਗੈਰਾ ਦੇ ਵਕੀਲ ਸ਼੍ਰੀ ਚੰਦਰ ਬਾਂਸਲ, ਐਡਵੋਕੇਟ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਦੋਸ਼ੀਆਨ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਇਸ ਤੋਂ ਇਲਾਵਾ ਆਈ.ਓ. ਦੁਆਰਾ ਬੋਤਲਾਂ ਦਾ ਸੈਂਪਲ ਠੀਕ ਢੰਗ ਨਾਲ ਨਹੀਂ ਲਿੱਤਾ ਗਿਆ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें