ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਆਯੋਜਿਤ ਸ਼ਾਪਿੰਗ ਸੈਂਟਰ
।
ਬਰਨਾਲਾ, 1 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਦੀ ਅਗਵਾਈ ਚ ਸ਼ਾਪਿੰਗ ਸੈਂਟਰ ਦਾ ਆਯੋਜਨ ਕੀਤਾ ਗਿਆ। ਐਮ ਜੀ ਐੱਨ ਸੀ ਆਰ ਈ, ਮਨਿਸਟਰੀ ਆਫ਼ ਐਜੂਕੇਸ਼ਨ ਅਧੀਨ ਕਾਲਜ ਵਿੱਚ ਬਣਾਏ ਗਏ ਸੈੱਸਰੈਕ ਸੈੱਲ ਵੱਲੋਂ ਇਸ ਦਾ ਪ੍ਰਬੰਧਨ ਕੀਤਾ ਗਿਆ। ਇਸ ਸ਼ਾਪਿੰਗ ਸੈਂਟਰ ਵਿਚ ਕਾਲਜ ਦੇ ਵੱਖ ਵੱਖ ਵਿਭਾਗਾਂ ਹੋਮ ਸਾਇੰਸ, ਬਿਊਟੀ ਐਂਡ ਵੈੱਲਨੈੱਸ, ਫੈਸ਼ਨ ਡਿਜ਼ਾਇਨਿੰਗ ਅਤੇ ਫਾਈਨ ਆਰਟਸ ਵੱਲੋਂ ਵਸਤਾਂ ਤਿਆਰ ਕਰਕੇ ਖ਼ਰੀਦਦਾਰਾਂ ਲਈ ਲਗਾਈਆਂ ਗਈਆਂ। ਕਮਰਸ ਵਿਭਾਗ ਅਤੇ ਕੰਪਿਊਟਰ ਵਿਭਾਗ ਵੱਲੋਂ ਗੇਮ ਸਟਾਲ ਵਿਸ਼ੇਸ਼ ਰੂਪ ਨਾਲ ਆਯੋਜਿਤ ਕੀਤੀ ਗਈ।ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਐਂਟਰਪ੍ਰਨਿਓਰਸਿੱਪ ਲਈ ਉਤਸ਼ਾਹਿਤ ਕਰਨਾ ਸੀ ਤਾਂ ਜੋ ਉਹ ਆਪਣੀ ਸਮਰੱਥਾ ਅਤੇ ਪ੍ਰਾਪਤ ਸਾਧਨਾਂ ਰਾਹੀਂ ਉੱਦਮ ਕਰ ਸਕਣ ਦੇ ਯੋਗ ਹੋਣ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਮੈਡਮ ਡਾਕਟਰ ਸ਼ੁਸ਼ੀਲ ਬਾਲਾ ਵੱਲ੍ਹੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਹ ਸਮੇਂ ਸੈੱਸਰੈਕ ਸੈੱਲ ਦੇ ਮੈਂਬਰ ਮੈਡਮ ਮੋਨਿਕਾ ਬਾਂਸਲ, ਕਾਮਰਸ ਵਿਭਾਗ ਦੇ ਮੈਡਮ ਨੀਰੂ ਜੇਠੀ, ਅਮਨਦੀਪ ਕੌਰ, ਹਰਜਿੰਦਰ ਕੌਰ, ਪਰਮਿੰਦਰ ਕੌਰ, ਰਾਜਵੀਰ ਕੌਰ, ਮੋਨਿਕਾ ਬਾਂਸਲ, ਡਾਕਟਰ ਜਸਵੀਰ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਸਨ।ਇਸ ਸੈਂਟਰ ਵਿੱਚ ਖ਼ਰੀਦਦਾਰੀ ਲਈ ਸਥਾਨਕ ਔਰਤਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ।
0 comments:
एक टिप्पणी भेजें