*ਫੀਲਖਾਨਾ ਦੇ ਵਿਦਿਆਰਥੀ ਦਿੱਲੀ ਹੋਏ ਰਵਾਨਾ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ - 03 ਮਈ - ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੇ ਕਲਾ ਉਤਸਵ 2024-25 ਦੇ ਜੇਤੂ ਵਿਦਿਆਰਥੀਆਂ ਨੂੰ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਵੈਜਯੰਤੀ ਮਾਲਾ ਪਾ ਕੇ ਸਕੂਲ ਤੋਂ ਦਿੱਲੀ ਵਿਖੇ ਹੋਣ ਵਾਲੇ ਨਰਚਰ ਪ੍ਰੋਗਰਾਮ ਲਈ ਰਵਾਨਾ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਫੀਲਖਾਨਾ ਦੇ ਸੰਗੀਤ ਦੇ ਵਿਦਿਆਰਥੀ ਰਾਜ ਪੱਧਰ ਤੇ ਨਾਮ ਖੱਟ ਕੇ ਰਾਸ਼ਟਰੀ ਪੱਧਰ ਤੇ ਪੁਜੀਸ਼ਨਾਂ ਹਾਸਲ ਕਰ ਰਹੇ ਹਨ, ਤੇ ਇਸ ਵਰੇ *ਸੰਗੀਤ ਰਾਹੀ ਕਹਾਣੀ ਬਿਆਨ ਕਰਨ ਦੀ ਵੰਨਗੀ* ਦੇ ਵਿੱਚ ਸਕੂਲ ਦੀਆਂ ਦੋ ਵਿਦਿਆਰਥਣਾਂ ਜਸਨੂਰ ਕੌਰ , ਪੂਨਮ ਇਹਨਾਂ ਦੇ ਨਾਲ ਸਟੇਟ ਅਵਾਰਡੀ ਸੰਗੀਤ ਅਧਿਆਪਕ ਸਰਦਾਰ ਪ੍ਰਗਟ ਸਿੰਘ ਜੀ ਦਿੱਲੀ ਵਿਖੇ ਜਾ ਰਹੇ। ਦਿੱਲੀ ਵਿਖੇ 10 ਰੋਜ਼ਾ ਪ੍ਰੋਗਰਾਮ ਦੌਰਾਨ ਅਧਿਆਪਕ ਅਤੇ ਵੱਖ ਵੱਖ ਰਾਜਾਂ ਦੇ ਵਿਦਿਆਰਥੀ ਜਿੱਥੇ ਦਿੱਲੀ ਦਾ ਦੌਰਾ ਕਰਨਗੇ ਉੱਥੇ ਨਾਲ ਹੀ ਇਹਨਾਂ ਨੂੰ ਸੰਗੀਤ ਅਤੇ ਕਲਾ ਦੇ ਹੋਰ ਵੀ ਗੁਰ ਸਿਖਾਏ ਜਾਣਗੇ । ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਕੇ ਜਿਥੇ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਹੁੰਦੇ ਹਨ, ਉਥੇ ਮਾਪਿਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ ,ਵਿਦਿਆਰਥੀਆਂ ਨੂੰ ਰਵਾਨਾ ਕਰਨ ਦੇ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਸੀ.ਲੈਕਚਰਾਰ ਕੰਵਰਜੀਤ ਸਿੰਘ ਧਾਲੀਵਾਲ, ਲੈਕਚਰਾਰ ਮਨੋਜ ਥਾਪਰ, ਲੈਕਚਰਾਰ ਹਰਪ੍ਰੀਤ ਆਦਿ ਨੇ ਸ਼ੁਭ ਇੱਛਾਵਾਂ ਦਿਤੀਆਂ ।
0 comments:
एक टिप्पणी भेजें