Contact for Advertising

Contact for Advertising

Latest News

शनिवार, 3 मई 2025

-ਪੀ ਐਮ ਕਿਸਾਨ ਸਕੀਮ ਤਹਿਤ 20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ, ਡਿਪਟੀ ਕਮਿਸ਼ਨਰ

 -ਪੀ ਐਮ ਕਿਸਾਨ ਸਕੀਮ ਤਹਿਤ 20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ, ਡਿਪਟੀ ਕਮਿਸ਼ਨਰ 


--ਬਰਨਾਲਾ ਜ਼ਿਲ੍ਹੇ ਵਿੱਚੋ 12596 ਕਿਸਾਨਾਂ ਨੂੰ ਈ ਕੇ ਵਾਈ ਸੀ ਨਾ ਹੋਣ ਕਾਰਨ ਰਹਿਣਾ ਪੈ ਸਕਦਾ ਸਕੀਮ ਦੀ ਕਿਸ਼ਤ ਤੋਂ ਵਾਂਝੇ

Keshav vardaan Punj 

ਬਰਨਾਲਾ, 3 ਮਈ 


ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ 19 ਫਰਵਰੀ 2019 ਨੂੰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ ਸਾਲ ਵਿੱਚ ਤਿੰਨ ਵਾਰ ਕੁੱਲ 6000 ਰੁਪਏ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ। 


ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਕੁੱਲ ਯੋਗ ਲਾਭਪਾਤਰੀਆਂ ਦੀ ਗਿਣਤੀ 63,890 ਹੈ, ਜਿਨ੍ਹਾਂ ਵਿੱਚੋਂ ਈ-ਕੇ.ਵਾਈ.ਸੀ ਦੇ ਮਾਮਲੇ ਵਿੱਚ ਜ਼ਿਲ੍ਹਾ ਬਰਨਾਲਾ ਦੀ 80% (51301) ਈ.ਕੇ.ਵਾਈ.ਸੀ ਮੁਕੰਮਲ ਹੋ ਚੁੱਕੀ ਹੈ ਅਤੇ 20% (12,589) ਲੰਬਤ ਹਨ। ਸਕੀਮ ਦਾ ਲਾਹਾ ਲੈਣ ਲਈ ਕਿਸਾਨ ਆਪਣੇ ਵਰਤਨੇੜੇ ਦੇ ਖੇਤੀਬਾੜੀ ਦਫਤਰ ਜਾਂ ਆਪਣੀ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਕਰਵਾ ਸਕਦੇ ਹਨ।


ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਲੈਂਡ ਸੀਡਿੰਗ ਦੇ 12583 ਕੇਸ ਲੰਬਤ ਹਨਵੀ ਇਸ ਸਬੰਧੀ ਆਪਣੇ ਵੇਰਵੇ ਪੂਰੇ ਕਰਨ ਲਈ ਕਿਸਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਆਧਾਰ ਕਾਰਡ ਦੀ ਫੋਟੋ ਕਾਪੀਆਂ ਅਤੇ ਆਪਣੀ ਜ਼ਮੀਨ ਸਬੰਧੀ ਫਰਦ ਨੇੜੇ ਦੇ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ।


ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਕਰੀਬ 4987 ਲਾਭਪਾਤਰੀ ਜਿਨ੍ਹਾਂ ਦਾ ਆਧਾਰ ਕਾਰਡ ਉਨ੍ਹਾਂ ਦੇ ਬੈਂਕ ਖਾਤੇ ਨਾਲ ਲਿੰਕ ਨਹੀਂ ਹੈ ਉਹ ਜਲਦ ਤੋਂ ਜਲਦ ਆਪਣੇ ਬੈਂਕ ਖਾਤੇ ਨਾਲ ਆਧਾਰ ਕਾਰਡ ਲਿੰਕ ਕਰਵਾਉਣ ਜਾਂ ਉਹ ਆਪਣਾ ਖਾਤਾ ਆਪਣੇ ਨੇੜੇ ਦੇ ਡਾਕਖਾਨੇ ਵਿੱਚ ਖੁਲਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਆਪਣੇ ਦਸਤਾਵੇਜ਼ ਸਬੰਧੀ ਸਾਰੇ ਕੰਮ ਪੂਰੇ ਕਰਨ ਤਾਂ ਜੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਉਨ੍ਹਾਂ ਦੇ ਖਾਤਿਆਂ ਵਿੱਚ ਪੂਰੇ ਸਾਲ ਵਿੱਚ ਖਾਦਾਂ, ਬੀਜਾਂ ਅਤੇ ਦਵਾਈਆਂ ਆਦਿ ਦੇ ਖੇਤੀ ਕੰਮਾਂ ਲਈ ਮਿਲਣ ਵਾਲੇ ਪੈਸੇ ਉਨ੍ਹਾਂ ਦੇ ਖਾਤੇ ਪੈ ਜਾਣ ।


ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ ਜਗਸੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਕੇ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡਾਂ ਵਿਚ ਈ.ਕੇ.ਵਾਈ.ਸੀ ਅਤੇ ਲੈਂਡ ਸੀਡਿੰਗ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।

 -ਪੀ ਐਮ ਕਿਸਾਨ ਸਕੀਮ ਤਹਿਤ 20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ, ਡਿਪਟੀ ਕਮਿਸ਼ਨਰ
  • Title : -ਪੀ ਐਮ ਕਿਸਾਨ ਸਕੀਮ ਤਹਿਤ 20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ, ਡਿਪਟੀ ਕਮਿਸ਼ਨਰ
  • Posted by :
  • Date : मई 03, 2025
  • Labels :
  • Blogger Comments
  • Facebook Comments

0 comments:

एक टिप्पणी भेजें

Top