ਐੱਸ ਬੀ ਐੱਸ ਸਕੂਲ ਅਨਦਾਨਾ ਵਿਖੇ ਵਿਗਿਆਨ ਮੇਲਾ ਦਾ ਹੋਇਆ ਆਯੋਜਨ
ਕਮਲੇਸ਼ ਗੋਇਲ ਖਨੌਰੀ- ਖਨੌਰੀ 01 ਮਾਰਚ - ਐੱਸ ਬੀ ਐੱਸ ਪਬਲਿਕ ਸਕੂਲ ਅਨਦਾਨਾ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਦੀਪਿਕਾ ਤੇ ਸਮੂਹ ਸਟਾਫ਼ ਮੈਂਬਰਾਂ ਦੀ ਦੇਖ ਰੇਖ ਵਿੱਚ ਮਿੰਨੀ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਵਧੀਆ ਮਾਡਲਾਂ ਦੇ ਮਾਧਿਅਮ ਰਾਹੀਂ ਵਿਗਿਆਨ ਦੇ ਮਹੱਤਵ ਬਾਰੇ ਗਿਆਨ ਦਿੱਤਾ ਗਿਆ। ਹਰੇਕ ਮਾਡਲ ਦੀ ਅਧਿਆਪਕਾ, ਮਾਪਿਆਂ ਅਤੇ ਪਿੰਡ ਵਾਸੀਆਂ ਨੇ ਬਹੁਤ ਤਾਰੀਫ਼ ਕੀਤੀ। ਮੁੱਖ ਅਧਿਆਪਕਾ ਨੇ ਬੱਚਿਆਂ ਦੀ ਤਾਰੀਫ਼ ਕੀਤੀ ਅਤੇ ਵਿਗਿਆਨ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।
0 comments:
एक टिप्पणी भेजें