ਖਨੌਰੀ ਵਿਚ ਨਕਲੀ ਡਾਕੂਮੈਂਟ ਬਣਾ ਕੇ ਰਹਿ ਰਹੇ ਬਾਹਰੀ ਲੋਕਾਂ ਦੀ ਜਾਂਚ ਪੜਤਾਲ ਕਰਕੇ ਬੰਗਲਾਦੇਸ਼ ਅਤੇ ਪਾਕਸਤਾਨੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਿਸ ਭੇਜਿਆ ਜਾਵੇ ਦੇ ਸਬੰਧ ਵਿੱਚ ਥਾਣਾ ਪੁਲਿਸ ਖਨੌਰੀ ਨੂੰ ਮਿਲੇ ਮੰਡੀ ਵਾਸੀ
ਕਮਲੇਸ਼ ਗੋਇਲ ਖਨੌਰੀ
ਖਨੌਰੀ ਮੰਡੀ ਨਿਵਾਸੀਆ ਵਲੋਂ ਬੇਨਤੀ ਕੀਤੀ ਗਈ ਕਿ ਜੋ ਲੋਕ ਬਾਹਰੋਂ ਆ ਫਰਜੀ ਡਾਕੂਮੈਂਟ ਬਣਾ ਕੇ ਖਨੌਰੀ ਵਿਚ ਰਹਿ ਰਹੇ ਹਨ ਓਨਾ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਜਿਹੜੇ ਬਾਹਰੀ ਲੋਕ ਪਾਕਿਸਤਾਨੀ ਹਨ ਓਨਾ ਨੂੰ ਉਥੇ ਹੀ ਭੇਜਿਆ ਜਾਵੇ l ਜਿਹੜੇ ਲੋਕ ਬੰਗਲਾਦੇਸ਼ੀ ਹਨ ਓਨਾ ਨੂੰ ਬੰਗਲਦੇਸ਼ ਭੇਜਿਆ ਜਾਵੇ l ਜਿਹੜੇ ਲੋਕ ਕਿਰਾਏ ਤੇ ਮਕਾਨ ਅਤੇ ਦੁਕਾਨਾਂ ਲੈਕੇ ਖਨੌਰੀ ਵਿਚ ਰਹਿ ਰਹੇ ਹਨ ਓਨਾ ਦੇ ਡਾਕੂਮੈਂਟ ਲੋਕਲ ਪੁਲਸ ਸਟੇਸ਼ਨ ਵਿਚ ਜਮਾ ਕਰਵਾਏ ਜਾਣ ਤੇ ਓਨਾ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤਾਂ ਜ਼ੋ ਸਹਿਰ ਦਾ ਮਾਹੌਲ ਸਾਂਤਮਈ ਬਣਿਆ ਰਹੇ l ਇਸ ਕਾਰਵਾਈ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀ ਤੁਹਾਡੇ ਸੁਕਰ ਗੁਜਾਰ ਹੋਵਾਂਗੇ l
0 comments:
एक टिप्पणी भेजें