Contact for Advertising

Contact for Advertising

Latest News

बुधवार, 1 मार्च 2023

- ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤ ਨੂੰ ਵੱਡੇ ਕਾਫਲਿਆਂ ਦੇ ਵਿੱਚ ਮੁਹਾਲੀ ਪੁੱਜਣ ਦੀ ਅਪੀਲ

 - ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤ ਨੂੰ  ਵੱਡੇ ਕਾਫਲਿਆਂ ਦੇ ਵਿੱਚ ਮੁਹਾਲੀ ਪੁੱਜਣ ਦੀ ਅਪੀਲ

   ਕਮਲੇਸ਼ ਗੋਇਲ ਖਨੌਰੀ 

ਸੰਗਰੂਰ, 28 ਫਰਵਰੀ  ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ  ਲੈ ਕੇ ਲਿਆਂਦੇ ਜਾ ਰਹੇ ਕੌਮੀ ਇਨਸਾਫ ਮਾਰਚ ਦਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਸੰਗਤ ਨੂੰ  ਕੌਮੀ ਇਨਸਾਫ ਮਾਰਚ ਵਿੱਚ ਸ਼ਮੂਲੀਅਤ ਕਰਕੇ ਵੱਡੇ ਕਾਫਲਿਆਂ ਦੇ ਰੂਪ ਵਿੱਚ 02 ਮਾਰਚ ਨੂੰ  ਮੋਹਾਲੀ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਇਹ ਜਾਣਕਾਰੀ ਅੱਜ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੰਗਰੂਰ ਸਥਿਤ ਪਾਰਟੀ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਵੱਲੋਂ ਸਾਂਝੇ ਤੌਰ 'ਤੇ ਦਿੱਤੀ ਗਈ |

ਆਗੂਆਂ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉਦੇਸ਼ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਵੱਲੋਂ 02 ਮਾਰਚ ਨੂੰ  ਭੀਖੀ ਤੋਂ ਮੋਹਾਲੀ ਤੱਕ ਕੌਮੀ ਇਨਸਾਫ ਮਾਰਚ ਕੀਤਾ ਜਾਵੇਗਾ, ਜਿਸ ਦਾ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਵੱਧੋ-ਵੱਧ ਸੰਗਤਾਂ ਦੀ ਸ਼ਮੂਲੀਅਤ ਮਾਰਚ ਵਿੱਚ ਕਰਵਾਈ ਜਾਵੇਗੀ | ਆਗੂਆਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਾਰਟੀ ਦੇ ਜਥੇਦਾਰਾਂ, ਆਗੂਆਂ ਤੇ ਵਰਕਰਾਂ ਸਮੇਤ ਸਮੂਹ ਸੰਗਤ ਨੂੰ  ਮਾਰਚ ਵਿੱਚ ਸ਼ਮੂਲੀਅਤ ਕਰਕੇ 02 ਮਾਰਚ ਨੂੰ  ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਕੌਮੀ ਮਾਰਚ ਭੀਖੀ ਤੋਂ ਸਵੇਰੇ 09 ਵਜੇ ਸ਼ੁਰੂ ਹੋ ਕੇ ਚੀਮਾ ਮੰਡੀ,ਸੁਨਾਮ, ਮਹਿਲਾਂ ਚੌਕ, ਭਵਾਨੀਗੜ੍ਹ ਮੰਡੀ, ਪਟਿਆਲਾ, ਰਾਜਪੁਰਾ, ਬਨੂੜ, ਏਅਰਪੋਰਟ ਰੋਡ ਹੁੰਦਾ ਹੋਇਆ ਸ਼ਾਮ ਨੂੰ  06 ਵਜੇ ਮੋਹਾਲੀ ਪੁੱਜੇਗਾ |

- ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤ ਨੂੰ  ਵੱਡੇ ਕਾਫਲਿਆਂ ਦੇ ਵਿੱਚ ਮੁਹਾਲੀ ਪੁੱਜਣ ਦੀ ਅਪੀਲ
  • Title : - ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤ ਨੂੰ ਵੱਡੇ ਕਾਫਲਿਆਂ ਦੇ ਵਿੱਚ ਮੁਹਾਲੀ ਪੁੱਜਣ ਦੀ ਅਪੀਲ
  • Posted by :
  • Date : मार्च 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top