*ਚਾਦਰ ਦੀ ਤਰ੍ਹਾਂ ਵਿਛੀ ਕਣਕ ਦੀ ਫਸਲ*
ਲਛਮਣ ਸਿੰਘ ਸੰਧੂ ਮਮਦੋਟ
ਮਮਦੋਟ: ਅੱਜ ਸਵੇਰੇ ਬਿਜਲੀ ਦੀ ਗਰਜ਼ ਚਮਕ ਤੋਂ ਬਾਦ ਹੋਈ ਥੋੜ੍ਹੀ ਬਾਰਿਸ਼ ਨੇ ਕਈ ਥਾਂਈ ਕਣਕ ਦੀ ਫਸਲ ਚਾਦਰ ਦੀ ਤਰ੍ਹਾਂ ਵਿਛਾ ਕੇ ਰੱਖ ਦਿੱਤੀ ਹੈ. ਪ੍ਰਭਾਵਿਤ ਕਿਸਾਨ ਨੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ.
ਜਾਣਕਾਰੀ ਦਿੰਦੇ ਹੋਏ ਪ੍ਰਭਾਵਿਤ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕੇ ਸਵੇਰੇ ਤੜ੍ਹਕੇ ਕਿਣਮਿਣ ਸ਼ੁਰੂ ਹੋਈ ਅਤੇ ਥੋੜ੍ਹੀ ਦੇਰ ਰੁਕਣ ਤੋਂ ਬਾਦ ਹਲਕੀ ਬਾਰਿਸ਼ ਸ਼ੁਰੂ ਹੋ ਗਈ. ਕਰੀਬ ਦਸ ਵਜੇ ਇੱਕਦਮ ਚੱਲੀ ਤੇਜ਼ ਹਵਾ ਦੇ ਬੁੱਲ੍ਹੇ ਨਾਲ ਚਾਦਰ ਦੀ ਵਿਛ ਗਈ ਹੈ.
0 comments:
एक टिप्पणी भेजें