ਲੋਕਾਂ ਨੂੰ ਘਰ ਘਰ ਰਾਸ਼ਨ ਪਚਾਉਣ ਦੀਆ ਗੱਲਾ ਕਰਨ ਵਾਲੀ ਸਰਕਾਰ ਨੇ ਕੇਦਰ ਦੀ ਮੁਫ਼ਤ ਆਈ ਕਣਕ ਲਈ ਗਰੀਬਾ ਨੂੰ ਦਰ ਦਰ ਧਕੇ ਖਾਣ ਲਈ ਕੀਤਾ ਮਜਬੂਰ - ਸਿੱਧੂ
ਬਰਨਾਲਾ 28 ਫਰਵਰੀ ਕੇਦਰ ਸਰਕਾਰ ਵੱਲੋ ਭੇਜੀ 6 ਮਹੀਨੇ ਦੀ ਮੁਫ਼ਤ ਕਣਕ ਲੈਣ ਲਈ ਰਾਸ਼ਨ ਡਿਪੂਆਂ ਤੇ ਗਰੀਬ ਲੋਕ ਹੋ ਰਹੇ ਨੇ ਪ੍ਰੇਸ਼ਾਨ 30 ਪ੍ਰਸੈਂਟ ਕਟ ਕਰਕੇ ਲੋਕਾਂ ਨੂੰ ਕਣਕ ਲੈਣ ਲਈ ਰਾਤਾ ਨੂੰ ਡਿਪੂਆਂ ਤੇ ਸੌਣ ਲਈ ਹੋਣਾ ਪੈ ਰਿਹਾ ਮਜਬੂਰ ਘਰ ਘਰ ਆਟਾ ਪਚਾਉਣ ਵਾਲੀ ਸੂਬਾ ਸਰਕਾਰ ਬੁਰੀ ਤਰਾ ਫੇਲ ਇਹ ਜਾਣਕਾਰੀ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਸੀਨੀਅਰ ਭਾਜਪਾ ਆਗੂ ਅਤੇ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਦੋ ਮੁੱਖ ਮੁੱਦੇ ਹਨ ਜਿਨ੍ਹਾਂ ਕਰਕੇ ਗਰੀਬ ਲੋਕ ਹਾਲੋ ਬੇਹਾਲ ਹੋ ਰਹੇ ਹਨ ਇੱਕ ਸੂਬਾ ਸਰਕਾਰ ਨੇ ਐਨ ਐਸ ਐਫ ਏ ਵਾਲੀ ਕਣਕ ਤੇ 30 ਪ੍ਰਤੀਸ਼ਤ ਕਟ ਲਗਾ ਕੇ ਰਾਸ਼ਨ ਡੀਪੂਆ ਤੇ ਭੇਜੀ ਹੈ ਮਹਿਕਮੇ ਨੇ ਭੀ ਚੁੱਪੀ ਧਾਰੀ ਹੋਈ ਹੈ ਕੋਈ ਭੀ ਇਹ ਦੱਸ ਨਹੀਂ ਰਿਹਾ ਕਿ ਇਹ ਕਟ ਕਿਉ ਅਤੇ ਕਿਸ ਲਈ ਲਾਇਆ ਹੈ ਸਿੱਧੂ ਨੇ ਕੇਦਰੀ ਫੂਡ ਸਪਲਾਈ ਮੰਤਰੀ ਤੋ ਮੰਗ ਕੀਤੀ ਹੈ ਕੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕੇ ਕਿਉ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਜਿਸ ਗਰੀਬ ਨੂੰ ਨਹੀਂ ਮਿਲਦੀ ਉਹ ਡੀਪੂ ਹੋਲਡਰ ਨੂੰ ਪ੍ਰੇਸ਼ਾਨ ਕਰਦੇ ਹਨ ਦੂਸਰਾ ਵੱਡਾ ਕਾਰਨ ਕਣਕ ਵੰਡਣ ਵਾਲੀਆ ਮਸ਼ੀਨਾਂ ਹਨ ਪੰਜਾਬ ਵਿੱਚ 18 ਹਜਾਰ ਡੀਪੂ ਹਨ ਅਤੇ ਮਸ਼ੀਨਾਂ 1800 ਹਨ ਸੋ ਹਰ ਇੱਕ ਮਸ਼ੀਨ ਨਾਲ 100 ਡੀਪੂਆ ਤੇ ਕਣਕ ਵੰਡਣੀ ਹੁੰਦੀ ਹੈ ਜੇਕਰ ਹਰ ਇੱਕ ਡੀਪੂ ਤੇ ਮਸ਼ੀਨ ਲਾਈ ਜਾਵੇ ਤਾਂ ਲੋਕ ਖੱਜਲ ਖੁਆਰੀ ਤੋ ਬੱਚ ਸਕਦੇ ਹਨ ਸਿੱਧੂ ਨੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਤੋ ਪੁਰਜੋਰ ਮੰਗ ਕੀਤੀ ਕਿ ਹਰ ਇੱਕ ਡੀਪੂ ਕਣਕ ਵੰਡਣ ਵਾਲੀ ਮਸ਼ੀਨ ਨਾਲ ਲੈਸ ਕੀਤਾ ਜਾਵੇ ਤਾਕਿ ਲੋਕ ਇੱਕੋ ਸਮੇਂ ਆਪਣੇ ਆਪਣੇ ਘਰਾਂ ਦੇ ਨਜਦੀਕ ਵਾਲੇ ਡੀਪੂ ਤੋ ਇੱਕੋ ਸਮੇਂ ਕਣਕ ਪ੍ਰਾਪਤ ਕਰ ਸਕਣ। ਅਤੇ ਲੋਕ ਕਣਕ ਲੈਣ ਵਾਲੇ ਅਤੇ ਡੀਪੂ ਹੋਲਡਰ ਕਣਕ ਵੰਡਣ ਵਾਲੇ ਸੌਖੀ ਤਰਾ ਕਣਕ ਪ੍ਰਾਪਤ ਕਰ ਸਕਣ ਅਤੇ ਵੰਡ ਸਕਣ।
ਫੋਟੋ - ਇੰਜ,ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਨੋਟ ਜਾਰੀ ਕਰਦੇ ਹੋਏ
0 comments:
एक टिप्पणी भेजें