ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੋਵੇਗੀ ਸ਼ਾਨਦਾਰ ਜਿੱਤ -- ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਦਸੰਬਰ - ਜ਼ਿਲ੍ਹਾ ਪ੍ਰੀਸ਼ਦ ਜੋਨ ਅਨਦਾਨਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਚਰਨਜੀਤ ਕੌਰ ਪਤਨੀ ਮੋਹਨ ਗਿਰ ਪਿੰਡ ਮਕੋਰੜ ਸਾਹਿਬ ਅਤੇ ਬਲਾਕ ਸੰਮਤੀ ਜੋਨ ਭੁੱਲਣ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਈਸ਼ਵਰ ਸਿੰਘ ਸੈਣੀ ਭੁੱਲਣ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਰਾਹੁੱਲ ਸਿੱਧੂ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਪਿੰਡ ਭੁੱਲਣ ਵਿੱਚ ਕਾਂਗਰਸ ਪਾਰਟੀ ਆਗੂ ਸ੍ਰ. ਪੋਲੋਜੀਤ ਸਿੰਘ ਮਕੋਰੜ ਸਾਹਿਬ, ਜੈ ਸਿੰਘ ਨੰਬਰਦਾਰ, ਜੋਗਾ ਸਿੰਘ ਸਾਬਕਾ ਚੇਅਰਮੈਨ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨਾਲ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ, ਕਿ ਆਪ ਪਾਰਟੀ ਦੀ ਇਸ ਸਰਕਾਰ ਜ਼ੋ ਝੂਠ ਦੇ ਪੁਲਿੰਦਿਆ ਦੇ ਸਹਾਰੇ ਬਣੀ ਹੋਈ ਹੈ, ਨੂੰ ਸਬਕ ਸਿਖਾਉਣਾ ਹੈ। ਇਸ ਨੇ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ। ਨਸ਼ਿਆਂ ਨੂੰ ਖਤਮ ਕਰਨ ਦਾ ਝੂਠਾ ਢਿੰਡੋਰਾ ਪੀਟਿਆ ਜਾ ਰਿਹਾ ਹੈ। ਔਰਤਾਂ ਦੇ ਖਾਤਿਆਂ ਵਿੱਚ ਹਜ਼ਾਰ - ਹਜ਼ਾਰ ਰੁਪਏ ਹਰ ਮਹੀਨੇ ਪਾਉਣ ਦਾ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਕਿ ਲੁੱਟਾਂ ਖੋਹਾਂ, ਚੋਰੀਆਂ ਡਕੈਤੀਆਂ ਆਮ ਹੋ ਰਹੀਆਂ ਹਨ । ਸੜਕਾਂ ਨਾਲ ਵਿਕਾਸ ਕਾਰਜਾਂ ਦਾ ਬੂਰਾ ਹਾਲ ਹੈ। ਮਨਰੇਗਾ ਮਜ਼ਦੂਰਾਂ ਤੋਂ ਕੰਮ ਖੋਹੇ ਜਾ ਰਹੇ ਹਨ। ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਬਲੀ ਦਿੱਤੀ ਜਾ ਰਹੀ ਹੈ। ਜਿਨ੍ਹਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਮਨ ਬਣਾ ਲਿਆ ਹੈ ,ਕਿ ਪੰਜਾਬ ਵਿੱਚੋਂ ਆਪ ਪਾਰਟੀ ਦੀ ਤੇ ਕੇਂਦਰ ਚੋਂ ਭਾਜਪਾ ਦੀ ਸਰਕਾਰ ਭਜਾਉਣੀ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ। ਇਸ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਨੂੰ ਜਿੱਤਾ ਕੇ ਕਾਂਗਰਸ ਪਾਰਟੀ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਹੈ। ਆਏ ਮਹਿਮਾਨਾਂ ਦਾ ਸੁਰੇਸ਼ ਕੁਮਾਰ ਸੈਣੀ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੋਕੇ ਉਨ੍ਹਾਂ ਨਾਲ ਅੰਕਿਤ ਰਾਮਗੜ੍ਹ, ਬਾਬਾ ਦਲਬੀਰ ਸਿੰਘ ਭੁੱਲਣ, ਰਾਮਕੇਸ ਸਿੰਘ, ਰਾਮਕੁਮਾਰ, ਸੱਤਵੀਰ ਸਿੰਘ, ਸਤਪਾਲ ਸਿੰਘ, ਕਰਮਵੀਰ ਸਿੰਘ, ਜੈ ਸਿੰਘ, ਸ਼ਮਸੇਰ ਸਿੰਘ, ਬਿਕਰਮ ਸਿੰਘ, ਹਵਾ ਸਿੰਘ, ਗੁਰਨਾਮ ਸਿੰਘ, ਸੁੱਖਦੇਵ ਸਿੰਘ ਮੁਆਲ, ਕੁਲਵੀਰ ਸਿੰਘ, ਅਮਰਜੀਤ ਸੈਣੀ, ਪਵਨ ਸਿੰਘ ਸੈਣੀ ਆਦਿ ਨਾਲ ਪਿੰਡ ਤੇ ਇਲਾਕਾ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।


0 comments:
एक टिप्पणी भेजें