ਖਨੌਰੀ ਵਿਖੇ ਸ਼ੀਮੱਦ ਭਾਗਵਤ ਕਥਾ ਗਿਆਨਯੱਗ 11 ਮਾਰਚ ਤੋਂ ਸੁਰੂ
ਕਮਲੇਸ਼ ਗੋਇਲ ਖਨੌਰੀ
ਖਨੌਰੀ 01 ਮਾਰਚ - ਦੇਸ ਰਾਜ ਗੋਇਲ ਵਕੀਲ ਸਕੱਤਰ ਗਉਸ਼ਾਲਾ ਕਮੇਟੀ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਉਸ਼ਾਲਾ ਖਨੌਰੀ ਵਿਖੇ 11 ਮਾਰਚ ਤੋਂ 17 ਮਾਰਚ ਤੱਕ ਸ੍ਰੀਮੱਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ l ਕਥਾ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸਾਂਮ 6 ਵਜੇ ਤੱਕ ਹੋਵੇਗਾ ।ਆਚਾਰਿਆ ਸ੍ਰੀ ਧਰਮਪਾਲ ਸ਼ਰਮਾ ਨਾਭੇ ਵਾਲੇ ਕਰਨਗੇ l ਕਲਸ ਯਾਤਰਾ 11 ਮਾਰਚ ਨੂੰ ਸਵੇਰੇ 8 ਵਜੇ ਸ਼੍ਰੀ ਸ਼ਿਵ ਮੰਦਰ ਤੋਂ ਆਰੰਭ ਹੋ ਕੇ ਮੇਨ ਬਜ਼ਾਰ ਵਿੱਚ ਦੀ ਗਉਸ਼ਾਲਾ ਜਾਵੇਗੀ l ਹਵਨ ਤੇ ਭੰਡਾਰਾ 17 ਮਾਰਚ ਨੂੰ ਹੋਵੇਗਾ । ਸ੍ਰੀ ਤਾਰਾ ਚੰਦ ਮਿੱਤਲ ਪ੍ਰਧਾਨ ਗਊਸਾਲਾ ਨੇ ਖਨੌਰੀ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਗਉ ਭਗਤ ਵੀਰ ਭਰਾ ਮਾਤਾ ਭੈਣਾਂ ਸਮੇਂ ਸਿਰ ਗਊਸਾਲਾ ਪਹੁੰਚ ਕੇ ਭਾਗਵਤ ਕਥਾ ਅਮਰਤਪਾਨ ਕਰਨ ਅਤੇ ਗਉ ਮਾਤਾ ਦਾ ਅਸ਼ੀਰਬਾਦ ਪ੍ਰਾਪਤ ਕਰਨ l
0 comments:
एक टिप्पणी भेजें