Contact for Advertising

Contact for Advertising

Latest News

रविवार, 12 मार्च 2023

ਲੋਕਾਂ ਨੂੰ ਹਾਦਸਿਆਂ ਤੋਂ ਮਿਲੇਗੀ ਨਿਜ਼ਾਤ : ਵਿਧਾਇਕ ਗੋਇਲ

 ਲੋਕਾਂ ਨੂੰ ਹਾਦਸਿਆਂ ਤੋਂ ਮਿਲੇਗੀ ਨਿਜ਼ਾਤ : ਵਿਧਾਇਕ ਗੋਇਲ

ਦਰਜਨਾਂ ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਪਿਆ ਬੂਰ

ਵਿਧਾਇਕ ਗੋਇਲ ਨੇ ਵਿਧਾਨ ਸਭਾ ਚ' ਉਠਾਇਆ ਭਾਖੜਾ ਨਹਿਰ ਤੇ ਰੇਲਿੰਗ ਲਗਾਉਣ ਅਤੇ ਸੜਕ ਦਾ ਮੁੱਦਾ

   ਕਮਲੇਸ਼ ਗੋਇਲ ਖਨੌਰੀ 

ਖਨੌਰੀ 11 ਮਾਰਚ  : ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਹਲਕੇ ਦੇ ਕਸਬਾ ਖਨੌਰੀ ਵਿਚੋਂ ਗੁਜ਼ਰਦੀ ਭਾਖੜਾ ਨਹਿਰ ਦੇ ਆਲੇ ਦੁਆਲੇ ਵਸੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਮੁੱਖ ਮੰਗ ਅਤੇ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਵਿਧਾਨ ਸਭਾ ਵਿੱਚ ਭਾਖੜਾ ਨਹਿਰ ਦੇ ਕੰਡਿਆਂ ਤੇ ਰੇਲਿੰਗ ਜਾਂ ਕੰਕਰੀਟ ਦੀ ਦੀਵਾਰ ਬਣਾਉਣ, ਲਾਈਟਾਂ ਲਾਉਣ ਦੇ ਨਾਲ-ਨਾਲ ਭਾਖੜਾ ਦੀ ਪਟੜੀ ਤੇ ਟੁੱਟ ਚੁੱਕੀ ਸੜਕ ਨੂੰ ਨਵੀਂ ਬਣਾਉਣ ਦੇ ਉਠਾਏ ਗਏ ਮੁੱਦੇ ਦੀ ਹਲਕੇ ਦੇ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ, ਵਿਧਾਇਕ ਗੋਇਲ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਭਾਖੜਾ ਨਹਿਰ ਜੋ ਕਿ ਹਲਕਾ ਲਹਿਰਾ ਦੇ ਕਸਬਾ ਖਨੌਰੀ ਵਿੱਚੋਂ 12 ਕਿਲੋਮੀਟਰ ਤੱਕ ਗੁਜ਼ਰਦੀ ਹੈ, ਪਰ ਭਾਖੜਾ ਨਹਿਰ ਦੇ ਕੰਢਿਆਂ ਤੇ ਕੋਈ ਰੇਲਿੰਗ ਨਾ ਹੋਣ ਅਤੇ ਪਟੜੀ ਤੇ ਬਣੀ ਸੜਕ ਜੋ ਕਿ ਖਸਤਾ ਹਾਲਤ ਵਿਚ ਹੈ ਦੇ ਕਾਰਨ ਅਕਸਰ ਜਾਨਲੇਵਾ ਹਾਦਸੇ ਹੁੰਦੇ ਰਹਿੰਦੇ ਹਨ, ਟੁੱਟੀ ਹੋਈ ਸੜਕ ਦੇ ਇਕ ਪਾਸੇ ਭਾਖੜਾ ਨਹਿਰ ਅਤੇ  ਦੂਜੇ ਪਾਸੇ ਜੰਗਲ/ ਡੂੰਘੀ ਖਾਈ ਹੈ, ਜਿਸ ਦੇ ਕਾਰਨ ਉਕਤ 12 ਕਿਲੋਮੀਟਰ ਦਾ ਸਫ਼ਰ ਲੋਕਾਂ ਨੂੰ ਆਪਣੀ ਜਾਨ ਖਤਰੇ ਵਿਚ ਪਾ ਕੇ ਤੈਅ ਕਰਨਾ ਪੈਂਦਾ ਹੈ, ਉਨਾਂ ਸਰਕਾਰ ਤੋਂ ਭਾਖੜਾ ਨਹਿਰ ਦੇ ਕੰਢੇ ਉਤੇ ਰੇਲਿੰਗ ਅਤੇ ਲਾਈਟਾਂ ਲਾਉਣ ਦੇ ਨਾਲ ਨਾਲ ਨਵੀਂ ਸੜਕ ਬਣਾਉਣ ਦੀ ਮੰਗ ਕੀਤੀ, ਉਨ੍ਹਾਂ ਵਿਧਾਨਸਭਾ ਵਿਚ ਖਨੌਰੀ ਤੋਂ ਮੂਨਕ ਵਾਇਆਂ ਮੰਡਵੀਂ ਜਾਂਦੀ ਟੁੱਟ ਚੁੱਕੀ ਸੜਕ ਦਾ ਮੁੱਦਾ ਉਠਾ ਕੇ ਉਕਤ ਸੜਕ ਵੀ ਨਵੀ ਬਣਾਉਣ ਦੀ ਮੰਗ ਰੱਖੀ, ਸਰਕਾਰ ਨੇ ਵਿਧਾਇਕ ਗੋਇਲ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ, ਵਿਧਾਇਕ  ਗੋਇਲ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਸੌਂਪੀ ਗਈ ਤਾਕਤ ਨੂੰ ਉਹ ਹਲਕੇ ਅਤੇ ਲੋਕਾਂ ਦੀ ਬਿਹਤਰੀ ਨੂੰ ਸਮਰਪਿਤ ਕਰਦੇ ਰਹਿਣਗੇ, ਅਤੇ ਲਹਿਰਾਗਾਗਾ ਦੇ ਨਾਮ ਨਾਲ ਲੱਗਿਆ ਪਿਛੜੇਪਨ ਦਾ ਦਾਗ ਹਟਾ ਕੇ ਹੀ ਦਮ ਲੈਣਗੇ, ਵਿਧਾਇਕ  ਗੋਇਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨਸਭਾ ਵਿਚ ਹਲਕੇ ਨਾਲ ਸਬੰਧਤ ਵੱਧ ਤੋਂ ਵੱਧ ਮੁੱਦੇ ਉਠਾ ਕੇ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੇ ਵਿਰੋਧੀ ਪਾਰਟੀਆਂ ਮੁੱਦਾਹੀਣ ਕਰ ਦਿੱਤੀਆਂ ਹਨ, ਸਿਰਫ ਆਪਣੀ ਸਿਆਸੀ ਹੋਂਦ ਬਚਾਉਣ ਲਈ ਹੀ ਵਿਰੋਧੀਆਂ ਵੱਲੋਂ ਸਰਕਾਰ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਰਕੇਸ਼ ਕੁਮਾਰ ਗੁਪਤਾ ਵਿੱਕੀ,ਤੋਂ ਇਲਾਵਾ ਹੋਰ ਵੀ ਹਾਜਰ ਸਨ।

ਲੋਕਾਂ ਨੂੰ ਹਾਦਸਿਆਂ ਤੋਂ ਮਿਲੇਗੀ ਨਿਜ਼ਾਤ : ਵਿਧਾਇਕ ਗੋਇਲ
  • Title : ਲੋਕਾਂ ਨੂੰ ਹਾਦਸਿਆਂ ਤੋਂ ਮਿਲੇਗੀ ਨਿਜ਼ਾਤ : ਵਿਧਾਇਕ ਗੋਇਲ
  • Posted by :
  • Date : मार्च 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top