Contact for Advertising

Contact for Advertising

Latest News

रविवार, 12 मार्च 2023

ਸਫ਼ਲ ਹੋਣ ਲਈ ਸਿਹਤਮੰਦ ਹੋਣਾ ਵੀ ਜਰੂਰੀ ਹੈ: ਗੋਵਿੰਦ ਸਿੰਘ ਸੰਧੂ - ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਟੇਡੀਅਮ ਦੇ ਵਿਕਾਸ ਕਾਰਜਾਂ ਲਈ ਢਾਈ ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨ

 ਸਫ਼ਲ ਹੋਣ ਲਈ ਸਿਹਤਮੰਦ ਹੋਣਾ ਵੀ ਜਰੂਰੀ ਹੈ: ਗੋਵਿੰਦ ਸਿੰਘ ਸੰਧੂ

- ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਟੇਡੀਅਮ ਦੇ ਵਿਕਾਸ ਕਾਰਜਾਂ ਲਈ ਢਾਈ ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨ


    ਕਮਲੇਸ਼ ਗੋਇਲ ਖਨੌਰੀ 

ਲਹਿਰਾਗਾਗਾ, 11 ਮਾਰਚ - ਕਿਸੇ ਵੀ ਖੇਤਰ ਵਿੱਚ ਸਫ਼ਲ ਹੋਣ ਲਈ ਸਿਹਤਮੰਦ ਹੋਣਾ ਬੇਹੱਦ ਜਰੂਰੀ ਹੈ | ਇੱਕ ਇਨਸਾਨ ਨੂੰ  ਸਫ਼ਲ ਅਤੇ ਸਿਹਤਮੰਦ ਬਣਨ ਲਈ ਖੇਡਾਂ ਦਾ ਵੱਡਮੁੱਲਾ ਯੋਗਦਾਨ ਹੁੰਦਾ ਹੈ | ਇਸ ਲਈ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦਾ ਉਦੇਸ਼ ਵੀ ਵੱਧ ਤੋਂ ਵੱਧ ਖੇਡਾਂ ਨੂੰ  ਪ੍ਰਫੁੱਲਿਤ ਕਰਕੇ ਨੌਜਵਾਨਾਂ ਦੀ ਭਵਿੱਖ ਨੂੰ  ਚਮਕਾਉਣਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜਥੇਬੰਦਕ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਸ. ਗੋਵਿੰਦ ਸਿੰਘ ਸੰਧੂ ਨੇ ਪਿੰਡ ਮੰਨਿਆਣਾ ਦੇ ਸ. ਮਿਲਖਾ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਦੋ ਰੋਜਾ ਕਬੱਡੀ ਕੈਂਪ ਦੇ ਉਦਘਾਟਨ ਮੌਕੇ ਕੀਤਾ | ਇਸ ਤੋਂ ਪਹਿਲਾਂ ਸ. ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪੀਏਸੀ ਮੈਂਬਰ ਤੇ ਹਲਕਾ ਲਹਿਰਾ ਦੇ ਇੰਚਾਰਜ ਸ. ਬਹਾਦਰ ਸਿੰਘ ਭਸੌੜ ਨੇ ਸਾਂਝੇ ਤੌਰ 'ਤੇ ਕਬੱਡੀ ਕੱਪ ਦਾ ਉਦਘਾਟਨ ਕੀਤਾ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਖੇਡਾਂ ਨੂੰ  ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸਟੇਡੀਅਮ ਦੇ ਅਧੂਰੇ ਵਿਕਾਸ ਕਾਰਜਾਂ ਨੂੰ  ਪੂਰਾ ਕਰਨ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ |

ਇਸ ਤੋਂ ਇਲਾਵਾ ਖੇਡ ਟੂਰਨਾਮੈਂਟ ਦੇ ਆਯੋਜਕਾਂ ਨੂੰ  20 ਹਜਾਰ ਰੁਪਏ ਦੀ ਨਕਦ ਸਹਾਇਤਾ ਵੀ ਪ੍ਰਦਾਨ ਕੀਤੀ | ਦੋਵੇਂ ਪਾਰਟੀ ਆਗੂਆਂ ਨੇ ਜਿੱਥੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਵਿਚਾਰ ਸਾਂਝੇ ਕੀਤੇ, ਉੱਥੇ ਹੀ ਕਬੱਡੀ ਦੇ ਮੈਦਾਨ ਵਿੱਚ ਜੋਸ਼ੀਲੇ ਖਿਡਾਰੀਆਂ ਵੱਲੋਂ ਖੇਡੇ ਗਏ ਕਬੱਡੀ ਦੇ ਮੈਚਾਂ ਦਾ ਵੀ ਆਨੰਦ ਮਾਣਿਆ |

ਉਦਘਾਟਨ ਮੌਕੇ ਮੌਜੂਦ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ  ਸੰਬੋਧਨ ਦੌਰਾਨ ਉਪਰੋਕਤ ਆਗੂਆਂ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ  ਨਸ਼ਿਆਂ ਤੋਂ ਬਚਾ ਕੇ ਰੱਖਣ ਲਈ ਅਜਿਹੇ ਖੇਡ ਟੂਰਨਾਮੈਂਟਾਂ ਦਾ ਆਯੋਜਨ ਕਰਨਾ ਬੇਹੱਦ ਸ਼ਲਾਘਾਯੋਗ ਹੈ | ਉਨ੍ਹਾਂ ਖਿਡਾਰੀਆਂ ਨੂੰ  ਹਰ ਮੈਚ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਦੇ ਵੀ ਖੇਡ ਮੈਦਾਨ ਵਿੱਚ ਆ ਕੇ ਕਿਸੇ ਵੀ ਪ੍ਰਤੀ ਮਨ ਵਿੱਚ ਨਿੱਜੀ ਰੰਜਿਸ਼ ਨਾ ਰੱਖੀ ਜਾਵੇ | ਖੇਡਾਂ ਜਿੱਥੇ ਸਾਨੂੰ ਆਪਣੇ ਆਪ ਨੂੰ  ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ, ਉੱਥੇ ਸਾਡੇ ਭਵਿੱਖ ਨੂੰ  ਸੰਵਾਰਨ ਦਾ ਕੰਮ ਵੀ ਕਰਦੀਆਂ ਹਨ | ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਖੇਡਾਂ ਨੂੰ  ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ | ਨੌਜਵਾਨਾਂ ਨੂੰ  ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਹੀ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਓਪਨ ਜਿੰਮਾਂ ਅਤੇ ਖੇਡਾਂ ਦਾ ਸਾਮਾਨ ਵੀ ਵੰਡਿਆ ਜਾ ਰਿਹਾ ਹੈ |

ਆਯੋਜਕਾਂ ਨੇ ਦੱਸਿਆ ਕਿ ਦੋ ਦਿਨ ਚੱਲਣ ਵਾਲੇ ਇਸ ਕਬੱਡੀ ਕੱਪ ਦੌਰਾਨ ਕਬੱਡੀ ਓਪਨ ਦਾ ਖਿਤਾਬ ਜਿੱਤਣ ਵਾਲੀ ਟੀਮ ਨੂੰ  81,000 ਰੁਪਏ ਦਾ ਪਹਿਲਾਂ ਇਨਾਮ ਦਿੱਤਾ ਜਾਵੇਗਾ, ਜਦੋਂਕਿ ਕਬੱਡੀ ਓਪਨ ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ  61 ਹਜਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸੇ ਤਰ੍ਹਾਂ ਸਭ ਤੋਂ ਵਧੀਆ ਰੇਡਰ ਅਤੇ ਜਾਫੀ ਨੂੰ  51-51 ਹਜਾਰ ਰੁਪਏ ਨਕਦ ਇਨਾਮ ਦੇ ਰੂਪ ਵਿੱਚ ਦਿੱਤੇ ਜਾਣਗੇ |

ਇਸ ਮੌਕੇ ਸਰਪੰਚ ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਮੰਨਿਆਣਾ, ਧਰਮੀ ਸਿੰਘ ਰੋੜੇਆਲਾ, ਨਿੰਦੀ ਸਿੰਘ ਰੋੜੇਆਲਾ, ਜੱਸਾ ਸਿੰਘ ਸਿਰਸੀਆਲਾ, ਕੁਲਵਿੰਦਰ ਸਿੰਘ ਰੋੜੇਵਾਲਾ ਅਤੇ ਸਮੂਹ ਪ੍ਰਬੰਧਕਾਂ ਤੋਂ ਇਲਾਵਾ ਵੱਡੀ ਗਿਣਥੀ ਵਿੱਚ ਕਬੱਡੀ ਖਿਡਾਰੀ ਅਤੇ ਕਬੱਡੀ ਪ੍ਰੇਮੀ ਮੌਜੂਦ ਸਨ |

 ਸਫ਼ਲ ਹੋਣ ਲਈ ਸਿਹਤਮੰਦ ਹੋਣਾ ਵੀ ਜਰੂਰੀ ਹੈ: ਗੋਵਿੰਦ ਸਿੰਘ ਸੰਧੂ  - ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਟੇਡੀਅਮ ਦੇ ਵਿਕਾਸ ਕਾਰਜਾਂ ਲਈ ਢਾਈ ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨ
  • Title : ਸਫ਼ਲ ਹੋਣ ਲਈ ਸਿਹਤਮੰਦ ਹੋਣਾ ਵੀ ਜਰੂਰੀ ਹੈ: ਗੋਵਿੰਦ ਸਿੰਘ ਸੰਧੂ - ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਟੇਡੀਅਮ ਦੇ ਵਿਕਾਸ ਕਾਰਜਾਂ ਲਈ ਢਾਈ ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨ
  • Posted by :
  • Date : मार्च 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top