Contact for Advertising

Contact for Advertising

Latest News

रविवार, 12 मार्च 2023

ਰੰਜਿਸ਼ ਦੇ ਚਲਦਿਆਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਖੇਤਾਂ ਚ ਭੰਡਾਰ ਕੀਤੀ ਪਰਾਲੀ ਨੂੰ ਲਗਾਈ ਅੱਗ

 ਰੰਜਿਸ਼ ਦੇ ਚਲਦਿਆਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਖੇਤਾਂ ਚ ਭੰਡਾਰ ਕੀਤੀ ਪਰਾਲੀ ਨੂੰ ਲਗਾਈ ਅੱਗ


    ਕਮਲੇਸ਼ ਗੋਇਲ ਖਨੌਰੀ 

   ਖਨੌਰੀ, 10 ਮਾਰਚ - ਨਜ਼ਦੀਕੀ ਪਿੰਡ ਖਨੌਰੀ ਖੁਰਦ ਦੇ ਇਕ ਵਿਅਕਤੀ ਵਲੋਂ ਪਿੰਡ ਪਿੱਪਲਥਾ ਵਿਖੇ ਖੇਤਾਂ ਵਿੱਚ ਭੰਡਾਰ ਕੀਤੀ 10 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀ ਪਰਾਲੀ ਨੂੰ ਪਿੰਡ ਦੇ ਹੀ ਇਕ ਵਿਅਕਤੀ ਦੁਆਰਾ ਰੰਜਿਸ਼ ਦੇ ਚੱਲਦਿਆਂ ਅੱਗ ਲਗਾ ਕੇ ਸਾੜ ਦਿੱਤਾ ਗਿਆ। ਜਿਸ ਕਾਰਨ ਵਪਾਰੀ ਵਲੋਂ ਲਗਭਗ 100 ਕਿੱਲਿਆਂ ਦੀ ਇਕੱਤਰ ਕੀਤੀ ਹੋਈ ਪਰਾਲੀ ਸੜ ਕੇ ਸੁਆਹ ਹੋ ਗਈ। ਇਸ ਸਬੰਧ ਵਿਚ ਪੁਲਿਸ ਥਾਣਾ ਗੜ੍ਹੀ ਵਿਖੇ ਲਿਖਵਾਈ ਗਈ ਆਪਣੀ ਰਿਪੋਰਟ ਵਿਚ ਸੁਖਬੀਰ ਸਿੰਘ ਪੁੱਤਰ ਰੌਸ਼ਨ ਲਾਲ ਵਾਸੀ ਖਨੌਰੀ ਖੁਰਦ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਵਾਢੀ ਦੇ ਸੀਜ਼ਨ ਵਿੱਚ ਪਰਾਲੀ ਇਕੱਤਰ ਕਰਕੇ ਬਾਅਦ ਵਿਚ ਉਸ ਨੂੰ ਵੇਚੇ ਜਾਣ ਦਾ ਕੰਮ ਕਰਦਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸਨੇ ਲਗਭਗ 100 ਕਿੱਲਿਆ ਦੀ ਪਰਾਲੀ ਪਿੰਡ ਪਿੱਪਲਥਾ ਵਿਖੇ ਯੋਧਾ ਸਿੰਘ ਪੁੱਤਰ ਜੱਸਾ ਸਿੰਘ ਦਾ ਖੇਤ ਠੇਕੇ ਤੇ ਲੈ ਕੇ ਉਸ ਵਿਚ ਪਰਾਲੀ ਭੰਡਾਰ ਕੀਤੀ ਹੋਈ ਸੀ। ਉਸ ਨੇ ਦੱਸਿਆ ਕਿ ਪਰਾਲੀ ਦੇ ਇਸ ਭੰਡਾਰ ਦੀ ਨਿਗਰਾਨੀ ਦੇ ਲਈ ਉਸਨੇ ਰਾਜਬੀਰ ਸਿੰਘ ਪੁੱਤਰ ਰਾਮ ਕੁਮਾਰ ਨਿਵਾਸੀ ਪਿੰਡ ਖਰਲ ਨੂੰ ਚੌਂਕੀਦਾਰ ਵਜੋਂ ਰੱਖਿਆ ਹੋਇਆ ਸੀ। ਬੀਤੇ ਦਿਨੀਂ ਰਾਜਬੀਰ ਸਿੰਘ ਆਪਣੇ ਘਰ ਗਿਆ ਹੋਇਆ ਸੀ ਤਾਂ ਜਦੋਂ ਸ਼ਾਮ ਵੇਲੇ ਉਹ ਪਰਾਲੀ ਭੰਡਾਰ ਕੀਤੇ ਖੇਤਾਂ ਕੋਲ ਪਹੁੰਚਿਆ ਤਾਂ ਪਿੰਡ ਖਨੌਰੀ ਖੁਰਦ ਦਾ ਇੱਕ ਵਿਅਕਤੀ ਦੁਆਰਾ ਭੰਡਾਰ ਕੀਤੀ ਹੋਈ ਪਰਾਲੀ ਨੂੰ ਅੱਗ ਲਗਾ ਰਿਹਾ ਸੀ, ਜਿਹੜਾ ਕਿ ਰਾਜਬੀਰ ਨੂੰ ਦੇਖ ਕੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਪਿੰਡ ਦਾ ਉਕਤ ਵਿਅਕਤੀ ਉਸ ਨਾਲ ਜਾਤੀ ਤੌਰ ਤੇ ਰੰਜਿਸ਼ ਰੱਖਦਾ ਹੈ। ਜਿਸ ਕਾਰਨ ਉਸ ਨੇ ਉਸ ਦੀ ਪਰਾਲੀ ਨੂੰ ਅੱਗ ਲਗਾਈ। ਜਿਸ ਕਾਰਨ ਉਸ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਰੰਜਿਸ਼ ਦੇ ਚਲਦਿਆਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਖੇਤਾਂ ਚ ਭੰਡਾਰ ਕੀਤੀ ਪਰਾਲੀ ਨੂੰ ਲਗਾਈ ਅੱਗ
  • Title : ਰੰਜਿਸ਼ ਦੇ ਚਲਦਿਆਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਖੇਤਾਂ ਚ ਭੰਡਾਰ ਕੀਤੀ ਪਰਾਲੀ ਨੂੰ ਲਗਾਈ ਅੱਗ
  • Posted by :
  • Date : मार्च 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top