Contact for Advertising

Contact for Advertising

Latest News

रविवार, 12 मार्च 2023

ਸਖੀ ਵਨ ਸਟਾਪ ਸੈਂਟਰ ਵੱਲੋਂ ਬਰਨਾਲਾ ਅਤੇ ਕਾਲੇਕੇ ’ਚ ਕੈਂਪ ----ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ

 ਸਖੀ ਵਨ ਸਟਾਪ ਸੈਂਟਰ ਵੱਲੋਂ ਬਰਨਾਲਾ ਅਤੇ ਕਾਲੇਕੇ ’ਚ ਕੈਂਪ

----ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ


ਬਰਨਾਲਾ,

(ਸੁਖਵਿੰਦਰ ਸਿੰਘ ਭੰਡਾਰੀ)

  ਸਖੀ ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਮਹਿਲਾ ਦਿਵਸ ਦੇ ਸਬੰਧ ’ਚ ਪਿੰਡ ਕਾਲੇਕੇ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਸੈਂਟਰਾਂ ਤੋਂ ਆਂਗਣਵਾੜੀ ਵਰਕਰਾਂ ਮੌਜੂਦ ਸਨ।

 ਇਸ ਕੈਂਪ ਵਿੱਚ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਹਰਪ੍ਰੀਤ ਕੌਰ (ਪੈਰਾ ਲੀਗਲ ਪ੍ਰਸੋਨਲ) ਅਤੇ ਨੀਲਮ ਰਾਣੀ (ਆਈ.ਟੀ ਸਟਾਫ਼) ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਬਰਨਾਲਾ ਵਿੱਚ ਇੱਕ ਹੀ ਛੱਤ ਹੇਠ ਪੀੜਤ ਔਰਤਾਂ ਜੋ ਕਿ ਸਰੀਰਿਕ, ਮਾਨਸਿਕ, ਭਾਵਨਾਤਮਕ ਅਤੇ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੀਆਂ ਸ਼ਿਕਾਰ ਹਨ, ਨੂੰ ਸੈਂਟਰ ਵੱਲੋਂ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਅਸਥਾਈ ਰਿਹਾਇਸ਼ ਅਤੇ ਮਨੋਵਿਗਿਆਨਕ ਕਾਊਂਸਲਿੰਗ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਪੀੜਤ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵੱਖ-ਵੱਖ ਐਕਟਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਜਿਵੇਂ ਕਿ ਘਰੇਲੂ ਹਿੰਸਾਂ ਐਕਟ, ਜਿਸ ਦੇ ਅਧੀਨ ਔਰਤਾਂ ਆਪਣੇ ਹੱਕ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸੈਂਟਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਪੀੜਤ ਔਰਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰ. 01679-230181 ਅਤੇ ਵਿਮੈਨ ਹੈਲਪਲਾਈਨ ਨੰ. 181, 112 ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

 ਇਸ ਦੌਰਾਨ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਵੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਕਾਊਂਸਲਰ ਸੰਦੀਪ ਸ਼ਰਮਾ ਅਤੇ ਕੇਸ ਵਰਕਰ ਜਸਬੀਰ ਕੌਰ ਨੇ ਵਿਦਿਆਰਥਣਾਂ ਨੂੰ ਸਖੀ ਵਨ ਸਟਾਪ ਸੈਂਟਰ ਬਰਨਾਲਾ ਦੀਆਂ ਸੇਵਾਵਾਂ ਬਾਰੇ ਦੱਸਿਆ।

 ਸਖੀ ਵਨ ਸਟਾਪ ਸੈਂਟਰ ਵੱਲੋਂ ਬਰਨਾਲਾ ਅਤੇ ਕਾਲੇਕੇ ’ਚ ਕੈਂਪ  ----ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ
  • Title : ਸਖੀ ਵਨ ਸਟਾਪ ਸੈਂਟਰ ਵੱਲੋਂ ਬਰਨਾਲਾ ਅਤੇ ਕਾਲੇਕੇ ’ਚ ਕੈਂਪ ----ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ
  • Posted by :
  • Date : मार्च 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top