Contact for Advertising

Contact for Advertising

Latest News

रविवार, 12 मार्च 2023

ਐਡਵੋਕੇਟ ਅਮਰਜੀਤ ਕਾਨੂੰਨੀ ਸਲਾਹਕਾਰ ਤੇ ਡਾ ਮਨਮੀਤ, ਦਲਜੀਤ,ਪੰਜਾਵਾ ਤੇ ਰਾਜੀਵ ਨੂੰ ਸਲਾਹਕਾਰ ਦੀ ਸੌਂਪੀ ਜ਼ਿਮੇਵਾਰੀ

 ਭਾਰਤੀਯ ਅੰਬੇਡਕਰ ਮਿਸ਼ਨ ਨੇ ਕੀਤਾ ਟੀਮ ਦਾ ਹੋਰ ਵਿਸਥਾਰ


ਐਡਵੋਕੇਟ ਅਮਰਜੀਤ ਕਾਨੂੰਨੀ ਸਲਾਹਕਾਰ ਤੇ ਡਾ ਮਨਮੀਤ, ਦਲਜੀਤ,ਪੰਜਾਵਾ ਤੇ ਰਾਜੀਵ ਨੂੰ ਸਲਾਹਕਾਰ ਦੀ ਸੌਂਪੀ ਜ਼ਿਮੇਵਾਰੀ


ਮਿਸ਼ਨ ਨਾਲ ਜੁੜਨ ਲਈ ਸਮਾਜ਼ ਸੇਵੀਆਂ ਚ ਭਾਰੀ ਉਤਸ਼ਾਹ: ਦਰਸ਼ਨ ਕਾਂਗੜਾ


ਬਰਨਾਲਾ 12 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਸਹਿਮਤੀ ਨਾਲ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮਿਸ਼ਨ ਦਾ ਹੋਰ ਵਿਸਥਾਰ ਕਰਦਿਆਂ ਇੱਕ ਕਾਨੂੰਨੀ ਸਲਾਹਕਾਰ ਤੇ 4 ਹੋਰ ਨਵੇਂ ਸਲਾਹਕਾਰ ਨਿਯੁਕਤ ਕੀਤੇ ਗਏ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਮਿਸ਼ਨ ਦੀਆਂ ਗਤੀਵਿਧੀਆਂ ਅਤੇ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਮੀਡੀਆ, ਸੋਸ਼ਲ ਮੀਡੀਆ ਅਤੇ ਹਰ ਮੰਚ ਤੇ ਮਿਸ਼ਨ ਦੀ ਗੱਲ ਰੱਖਣ ਲਈ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਥਾਣੇ ਕਚਹਿਰੀਆਂ ਵਿੱਚ ਹੋ ਰਹੀ ਖੱਜਲਖੁਆਰੀ ਤੋਂ ਬਚਾਉਣ ਲਈ ਸਮਾਜ਼ ਸੇਵਾ ਨੂੰ ਸਮਰਪਿਤ ਵੱਖ ਵੱਖ ਅਹਿਮ ਜ਼ਿਮੇਵਾਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ 1) ਸ੍ਰ ਅਮਰਜੀਤ ਸਿੰਘ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ (ਐਸ ਏ ਐਸ ਨਗਰ ਮੋਹਾਲੀ)  ਨੂੰ ਕਾਨੂੰਨੀ ਸਲਾਹਕਾਰ ਅਤੇ 1) ਡਾ ਮਨਮੀਤ ਕੌਰ ਸ. ਪ੍ਰੋਫ਼ੈਸਰ ਯੂਨੀਵਰਸਿਟੀ ਕਾਲਜ ਮੂਨਕ ( ਪਟਿਆਲਾ ) 2)  ਬਾਬੂ ਸਿੰਘ ਪੰਜਾਵਾ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ (ਸ਼੍ਰੀ ਮੁਕਤਸਰ ਸਾਹਿਬ) 3)  ਦਲਜੀਤ ਸਿੰਘ ਪਵਾਰ  (ਸੰਗਰੂਰ) ਅਤੇ 4)  ਰਾਜੀਵ ਚੰਦ (ਲੁਧਿਆਣਾ) ਨੂੰ  ਮਿਸ਼ਨ ਦਾ ਸੂਬਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਜ਼ੋ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਬੜੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ । ਮਿਸ਼ਨ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵਾ ਨੂੰ ਸਮਰਪਿਤ ਲੋਕਾਂ ਅੰਦਰ ਮਿਸ਼ਨ ਨਾਲ ਜੁੜਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਵੱਖ ਵੱਖ ਜਗ੍ਹਾ ਤੋਂ ਵੱਡੀ ਗਿਣਤੀ ਸਾਥੀ ਮਿਸ਼ਨ ਦਾ ਹਿੱਸਾ ਬਣ ਰਹੇ ਹਨ। ਕੌਮੀ ਪ੍ਰਧਾਨ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਇੱਕ ਗ਼ੈਰ ਸਿਆਸੀ ਜੱਥੇਬੰਦੀ ਹੈ ਜੋ ਸਮਾਜ ਨੂੰ ਜੋੜਨ ਲਈ ਅਤੇ ਇੱਕ ਚੰਗੀ ਸੋਚ ਵਾਲੇ ਲੋਕਾਂ ਨੂੰ ਇੱਕਜੁੱਟ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਭਾਰਤੀਯ ਅੰਬੇਡਕਰ ਮਿਸ਼ਨ ਲਈ ਮਾਣ ਦੀ ਗੱਲ ਹੈ ਕਿ ਅੱਜ ਇਸ ਜੱਥੇਬੰਦੀ ਵਿੱਚ ਹਰ ਵਰਗ ਦੇ ਲੋਕ ਹਰ ਪੱਧਰ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਬੜੀ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ । ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਮਿਸ਼ਨ ਦਾ ਹਿੱਸਾ ਬਣਨ ਲਈ ਸਮਾਜ਼ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

ਐਡਵੋਕੇਟ ਅਮਰਜੀਤ ਕਾਨੂੰਨੀ ਸਲਾਹਕਾਰ ਤੇ ਡਾ ਮਨਮੀਤ, ਦਲਜੀਤ,ਪੰਜਾਵਾ ਤੇ ਰਾਜੀਵ ਨੂੰ ਸਲਾਹਕਾਰ ਦੀ ਸੌਂਪੀ ਜ਼ਿਮੇਵਾਰੀ
  • Title : ਐਡਵੋਕੇਟ ਅਮਰਜੀਤ ਕਾਨੂੰਨੀ ਸਲਾਹਕਾਰ ਤੇ ਡਾ ਮਨਮੀਤ, ਦਲਜੀਤ,ਪੰਜਾਵਾ ਤੇ ਰਾਜੀਵ ਨੂੰ ਸਲਾਹਕਾਰ ਦੀ ਸੌਂਪੀ ਜ਼ਿਮੇਵਾਰੀ
  • Posted by :
  • Date : मार्च 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top