*ਫੀਲਖਾਨਾ ਵਿਖੇ ਵਣ ਮਹਾਂਉਤਸਵ*
ਕਮਲੇਸ਼ ਗੋਇਲ ਖਨੌਰੀ
ਫੀਲਖਾਨਾ ਪਟਿਆਲਾ - 05 ਜੁਲਾਈ - ਜਿਲਾ ਲੀਗਲ ਸਰਵਿਸ ਅਥਾਰਟੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਜੀ ਦੇ ਹੁਕਮਾਂ/ ਨਿਰਦੇਸ਼ਾਂ ਤਹਿਤ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ, ਇਸ ਮੌਕੇ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਵਿਦਿਆਰਥੀਆਂ ਨੂੰ ਵਣਾਂ ਦੇ ਮਹੱਤਵ ਬਾਰੇ ਦੱਸਿਆ ਉਹਨਾਂ ਕਿਹਾ ਕਿ ਸਾਨੂੰ ਆਪਣੇ ਮਾਤਾ ਪਿਤਾ ਦੇ ਨਾਂ ਤੇ ਹਰ ਇੱਕ ਨਾਗਰਿਕ ਨੂੰ ਇੱਕ ਬੂਟਾ ਲਗਾਣਾ ਚਾਹੀਦਾ ਹੈ, ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਬਣਾਉਣ ਦਾ ਮੰਤਵ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ , ਜੇਕਰ ਪੰਜਾਬ ਦਾ ਹਰ ਇੱਕ ਨਾਗਰਿਕ ਆਪਣੇ ਹਿੱਸੇ ਦਾ ਬਣਦਾ ਪੌਦਾ ਲਗਾਵੇ ਤੇ ਨਾਲ ਹੀ ਉਸ ਨੂੰ ਪਾਲਣ ਦਾ ਪ੍ਰਣ ਲਵੇ, ਕੌਮੀ ਸੇਵਾ ਯੋਜਨਾ ਵੱਲੋਂ ਉਲੀਕੇ ਗਏ *ਵਣ ਮਹਾਂ ਉਤਸਵ* ਦੇ ਵਿੱਚ ਸਕੂਲ ਦੇ ਐਨਐਸਐਸ ਦੇ ਵਾਲੰਟੀਅਰਸ ਨੇ ਵੱਧ ਚੜ ਕੇ ਭਾਗ ਲਿਆ ਇਸ ਮੌਕੇ ਪ੍ਰੋਗਰਾਮ ਅਫਸਰ ਸ੍ਰੀ ਮਨੋਜ ਥਾਪਰ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਰਕਾਰੀ ਨਰਸਰੀਆਂ ਤੋਂ ਮੁਫਤ ਪੌਦੇ ਦਿੱਤੇ ਜਾ ਰਹੇ ਹਨ, ਸੋ ਸਾਰੇ ਨਾਗਰਿਕਾਂ ਦਾ ਤੇ ਖਾਸ ਤੌਰ ਤੇ ਵਿਦਿਅਕ ਸੰਸਥਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਹਿੱਸੇ ਦਾ ਯੋਗਦਾਨ ਪਾਉਣ। ਇਸ ਵਣ ਮਹਾਂ ਉਤਸਵ ਦੇ ਪ੍ਰੋਗਰਾਮ ਦੇ ਵਿੱਚ ਹੋਰਨਾਂ ਤੋਂ ਇਲਾਵਾ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਜੀ, ਸੀਨੀਅਰ ਲੈਕਚਰਾਰ ਸਰਦਾਰ ਕੰਵਰਜੀਤ ਸਿੰਘ ਧਾਲੀਵਾਲ ,ਸਟਾਫ ਸਕੱਤਰ ਸਰਦਾਰ ਚਰਨਜੀਤ ਸਿੰਘ, ਐਨਐਸਐਸ ਪ੍ਰੋਗਰਾਮ ਅਫਸਰ ਸਰਦਾਰ ਪ੍ਰਗਟ ਸਿੰਘ ਸਟੇਟ ਅਵਾਰਡੀ ਅਧਿਆਪਕ , ਡਾਕਟਰ ਮੋਨੀਸਾ ਬਾਂਸਲ , ਡਾਕਟਰ ਗੁਰਪ੍ਰੀਤ ਸਿੰਘ, ਸਰਦਾਰ ਰਵਿੰਦਰ ਸਿੰਘ ਰਵੀ, ਮੈਡਮ ਨੰਦਿਤਾ ਬਰਾੜ ਅਤੇ ਐਨਐਸਐਸ ਵਾਲੰਟੀਅਰਸ ਨੇ ਸਮੂਲੀਅਤ ਕੀਤੀ।
0 comments:
एक टिप्पणी भेजें