ਪਿੰਡ ਫਤਿਹਗੜ੍ਹ ਛੰਨ੍ਹਾਂ ਜ਼ਿਲ੍ਹਾ ਬਰਨਾਲਾ ਵਿੱਚ ਪਾਣੀ ਵਾਲੀ ਟੈਂਕੀ ਦਾ ਬਨਾਉਣ ਦੀ ਕੀਤੀ ਸ਼ੁਰੂਆਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,, 6 ਜੁਲਾਈ :- ਨੇੜਲੇ ਪਿੰਡ ਫਤਿਹਗੜ੍ਹ ਛੰਨਾਂ ਜ਼ਿਲ੍ਹਾ ਬਰਨਾਲਾ ਵਿਖੇ ਪਾਣੀ ਵਾਲੀ ਵੱਡੀ ਟੈਂਕੀ ਬਣਨ ਦੀ ਸ਼ੁਰੂਆਤ ਅਵਤਾਰ ਸਿੰਘ ਠੇਕੇਦਾਰ, ਸਰਪੰਚ ਰਾਜਵਿੰਦਰ ਕੌਰ ਦੇ ਪਤੀ ਜਗਸੀਰ ਸਿੰਘ , ਯਾਦਵਿੰਦਰ ਸਿੰਘ ਯਾਦਾ ਫੌਜੀ ,ਮੈਂਬਰ ਅਮਰੀਕ ਸਿੰਘ ਸੱਤੂ, ਮੈਂਬਰ ਗੁਰਜੀਤ ਸਿੰਘ ਮੈਂਬਰ ਜੋਗਿੰਦਰ ਸਿੰਘ ਮੈਂਬਰ ਚਮਕੌਰ ਸਿੰਘ ਮੈਂਬਰ ਲਾਜਵਿੰਦਰ ਸਿੰਘ ਕੀ ਮੌਜੂਦਗੀ ਵਿੱਚ ਬਾਬਾ ਨੰਦ ਸਿੰਘ ਜੀ ਵੱਲੋਂ ਪੰਜ ਇਟਾਂ ਰੱਖ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸਮੂਹ ਪੰਚਾਇਤ ਨੇ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਤੇ ਲੱਗੀ ਹੋਈ ਹੈ। ਸਾਨੂੰ ਵਾਟਰ ਸਪਲਾਈ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਪਾਣੀ ਵਾਲੀ ਟੈਂਕੀ ਗਈ ਕੁਝ ਪੈਸੇ ਪਿੰਡ ਵਿੱਚੋਂ ਇਕੱਠੇ ਕਰਕੇ ਭਰਨੇ ਪਏ ਸੀ ਸਾਨੂੰ ਹੁਣ ਵਾਟਰ ਸਪਲਾਈ ਮਹਿਕਮੇ ਵੱਲੋਂ 70 ਲੱਖ ਰੁਪਏ ਪਾਣੀ ਵਾਲੀ ਟੈਂਕੀ ਲਈ ਮਨਜ਼ੂਰ ਹੋਏ ਹਨ। ਟੈਂਕੀ ਬਣਨ ਨਾਲ ਸਾਡੇ ਪਿੰਡ ਦੀ ਬਹੁਤ ਲੰਮੇ ਸਮੇਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਜੋ ਮੰਗ ਸੀ ਉਹ ਹੁਣ ਜਲਦੀ ਪੂਰੀ ਹੋ ਜਾਵੇਗੀ। ਇਸ ਮੌਕੇ ਤੇ ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਾਹਨੇਕੇ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਹੂਲਤਾਂ ਲਈ ਪੂਰੀ ਤਰ੍ਹਾਂ ਤਤਪਰ ਹੈ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਖੇਤਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ ਤੇ ਪੀਣ ਵਾਲੇ ਸਾਫ ਪਾਣੀ ਵੱਲ ਵੀ ਪੰਜਾਬ ਸਰਕਾਰ ਵੀ ਪੂਰਾ ਧਿਆਨ ਦੇ ਰਹੀ ਹੈ। ਇਸ ਮੌਕੇ ਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।
0 comments:
एक टिप्पणी भेजें