Contact for Advertising

Contact for Advertising

Latest News

बुधवार, 23 नवंबर 2022

SHO ਬਣਿਆ ਨਸ਼ੇ ਦਾ ਸੌਦਾਗਰ ! ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਬਰਾਮਦ

 SHO ਬਣਿਆ ਨਸ਼ੇ ਦਾ ਸੌਦਾਗਰ ! ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਬਰਾਮਦ

 November 23, 2022

Dr Rakesh punj 


ਲੁਧਿਆਣਾ: ਲੁਧਿਆਣਾ STF ਵੱਲੋਂ ਨਸ਼ੇ ਦੇ ਸੌਦਾਗਰ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮੁਲਜ਼ਮ ਪੁਲਿਸ ਮੁਲਾਜ਼ਮ ਐਡੀਸ਼ਨਲ SHO ਥਾਣਾ ਡਵੀਜ਼ਨ ਨੰਬਰ 5 ਵਿੱਚ ਬਕਾਇਦਾ ਤੈਨਾਤ ਸੀ। ਜਿਸ ਦਾ ਨਾਂ ਹਰਜਿੰਦਰ ਕੁਮਾਰ ਹੈ, ਜਿਸ ਦੀ ਜੇਬ ਵਿੱਚੋਂ 16 ਗ੍ਰਾਮ ਦੇ ਕਰੀਬ ਨਸ਼ਾ ਬਰਾਮਦ ਕੀਤਾ ਗਿਆ ਹੈ।


ਜਿਸ ਤੋਂ ਬਾਅਦ ਜਦੋਂ ਉਸਦੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸ ਨਾਲ 2 ਹੋਰ ਮੁਲਜ਼ਮ ਜਿਨ੍ਹਾਂ ਦੇ ਵਿਚ ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਸ਼ਾਮਲ ਹੈ, ਜੋ ਨਸ਼ੇ ਦੇ ਇਸ ਗੋਰਖ ਧੰਦੇ ਵਿੱਚ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਐਸਟੀਐਫ ਨੇ ਕੁਝ ਹੋਰ ਹੈਰੋਇਨ ਵੀ ਬਰਾਮਦ ਕੀਤੀ ਹੈ, ਇਸ ਮਾਮਲੇ ਵਿਚ ਕੁੱਲ 846 ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਸ ਲੁਧਿਆਣਾ ਦੇ ਇਕ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਦੇ ਵਿੱਚ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਉਹ ਨਸ਼ਾ ਵੇਚਣ ਦਾ ਗੋਰਖ ਧੰਦਾ ਕਰਨ ਲੱਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬਤੌਰ ਥਾਣਾ ਡਿਵੀਜ਼ਨ ਨੰਬਰ 5 ਅਨੁਸਾਰ ਵਿੱਚ ਲੱਗਾ ਹੋਇਆ ਹੈ।


ਜਦੋਂ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਘਰੇਲੂ ਔਰਤ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਫਿਲੌਰ ਜਲੰਧਰ ਵਿਖੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦਰਜ ਹਨ, ਉਹ ਖੁਦ ਵੀ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਨ ਦੀ ਆਦੀ ਹੈ ਅਤੇ ਕਰੀਬ 10 ਸਾਲ ਤੋਂ ਭੁੱਕੀ ਚੂਰਾ ਪੋਸਤ ਵੇਚਣ ਦਾ ਨਜ਼ਾਇਜ ਧੰਦਾ ਕਰਦੀ ਆ ਰਹੀ ਹੈ।


ਜਦਕਿ ਦੂਜੇ ਪਾਸੇ ਤੀਜਾ ਮੁਲਜ਼ਮ ਰੋਹਿਤ ਕੁਮਾਰ ਇੱਕ ਨਿੱਜੀ ਕੰਪਨੀ ਦੇ ਵਿਚ ਕੰਮ ਕਰਦਾ ਹੈ, ਉਸ ਦੇ ਖਿਲਾਫ਼ ਵੀ ਨਸ਼ਾ ਤਸਕਰੀ ਦਾ ਪਹਿਲਾ ਹੀ ਮਾਮਲਾ ਦਰਜ ਹੈ, ਐਸਟੀਐਫ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਹੋਰ ਪੁੱਛਗਿੱਛ ਕੀਤੀ ਜਾਵੇਗੀ। ਐਸਟੀਐਸ ਨੂੰ ਇਸ ਤੋਂ ਕੁਝ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

SHO ਬਣਿਆ ਨਸ਼ੇ ਦਾ ਸੌਦਾਗਰ ! ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਬਰਾਮਦ
  • Title : SHO ਬਣਿਆ ਨਸ਼ੇ ਦਾ ਸੌਦਾਗਰ ! ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਬਰਾਮਦ
  • Posted by :
  • Date : नवंबर 23, 2022
  • Labels :
  • Blogger Comments
  • Facebook Comments

0 comments:

एक टिप्पणी भेजें

Top