ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਲੋਕ ਸਖਤੀ ਨਾਲ ਪਾਲਣਾ ਕਰਨ : ਹੀਰਾ ਵਾਲੀਆ
ਸਾਨੂੰ ਆਪਣੀ ਭਾਰਤੀ ਫੌਜ ਅਤੇ ਭਾਰਤ ਸਰਕਾਰ ਉਪਰ ਪੂਰਾ ਭਰੋਸਾ
ਬਟਾਲਾ, 9 ਮਈ ( ਰਮੇਸ਼ ਭਾਟੀਆ ) - ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋਈ ਹੈ ਭਾਰਤੀ ਫੌਜ ਨੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਉਸ ਤੋਂ ਬੌਖਲਾਹਟ ਵਿਚ ਆ ਕੇ ਪਾਕਿਸਤਾਨ ਹੁਣ ਸਿੱਧੇ ਤੌਰ ’ਤੇ ਭਾਰਤ ਉਪਰ ਹਮਲਾ ਕਰ ਰਿਹਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਜੋ ਬਲੈਕ ਆਊਟ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਨੂੰ ਹਰ ਵਿਅਕਤੀ ਪੂਰੀ ਗੰਭੀਰਤਾ ਨਾਲ ਲਵੇ। ਹੀਰਾ ਵਾਲੀਆ ਨੇ ਕਿਹਾ ਕਿ ਹਰ ਨਾਗਰਿਕ ਦਾ ਇਹ ਫਰਜ ਬਣਦਾ ਹੈ ਕਿ ਇਸ ਮੌਕੇ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਗੰਭੀਰਤਾ ਨਾਲ ਲਈਏ ਅਤੇ ਕਿਸੇ ਤਰ੍ਹਾਂ ਦੀ ਵੀ ਲਾਪ੍ਰਵਾਹੀ ਨਾ ਵਰਤੀਏ ਕਿਉਂਕਿ ਇਕ ਵਿਅਕਤੀ ਦੀ ਲਾਪ੍ਰਵਾਹੀ ਕਈ ਉਪਰ ਭਾਰੀ ਪੈ ਸਕਦੀ ਹੈ। ਹੀਰਾ ਵਾਲੀਆ ਨੇ ਕਿਹਾ ਕਿ ਬੀਤੇ ਦਿਲ ਜਿਲ੍ਹਾ ਪ੍ਰਸ਼ਾਸਨ ਵਲੋਂ ਜੋ ਬਲੈਕ ਆਊਟ ਕੀਤਾ ਗਿਆ ਸੀ ਉਸਦਾ ਲੋਕਾਂ ਨੇ ਪੂਰਾ ਸਮਰਥਨ ਕੀਤਾ ਅਤੇ ਹਰ ਆਮ ਨਾਗਰਿਕ ਦਾ ਇਹ ਫਰਜ ਹੈ ਕਿ ਇਕ ਜਿੰਮੇਵਾਰ ਨਾਗਰਿਕ ਵਾਂਗ ਇਸ ਘੜੀ ਵਿਚ ਇਕ ਹੋ ਕੇ ਦੇਸ਼ ਅਤੇ ਫੌਜ ਨਾਲ ਖੜੀਏ ਤਾਂ ਜੋ ਦੁਸ਼ਮਣ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਇਆ ਜਾ ਸਕੇ। ਹੀਰਾ ਵਾਲੀਆ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ ਭਾਰਤੀ ਫੌਜ ਬਹੁਤ ਹੀ ਤਾਕਤਵਾਰ ਅਤੇ ਦਲੇਰ ਫੌਜ ਹੈ ਜੋ ਪਾਕਿਸਤਾਨ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰੋਸ਼ਨ ਲਾਲ,ਵਾਇਸ ਪ੍ਰਧਾਨ ਸ਼ਕਤੀ ਸ਼ਰਮਾ, ਵਾਇਸ ਪ੍ਰਧਾਨ ਗੁਰਿੰਦਰਪਾਲ ਸਿੰਘ, ਪੰਕਜ ਸ਼ਰਮਾ, ਬਲਵਿੰਦਰ ਕੁਮਾਰ ਮਹਿਤਾ,ਦੀਪਕ ਜੋਸ਼ੀ, ਅਨਿਲ ਭੱਟੀ, ਸ੍ਰੀ ਕਾਂਤ ਸ਼ਰਮਾ,ਸੂਰਜ ਪ੍ਰਕਾਸ਼, ਆਦਿ ਹਾਜਰ ਸਨ
0 comments:
एक टिप्पणी भेजें