ਦਿਲ ਦੇ ਰੋਗਾ ਦੇ,ਹਾਰਟ ਅਟੈਕ ,ਅਧਰੰਗ, ਗਠੀਆ , ਪੀਲੀਆ ਆਦਿ ਬਿਮਾਰੀਆਂ ਦੇ ਮਾਹਿਰ ਡਾਕਟਰ ਪਿ੍ਕਸਤ ਮਿੱਤਲ ਧਨੌਲਾ ਹਸਪਤਾਲ ਵਿੱਚ ਦੇ ਰਹੇ ਹਨ ਸੇਵਾਵਾਂ
ਪਹਿਲਾਂ ਏਮਜ ਹਸਪਤਾਲ ਬਠਿੰਡਾ ਵਿੱਚ ਤਿੰਨ ਸਾਲ ਨਿਭਾਈਆਂ ਹਨ ਸੇਵਾਵਾਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,10 ਮਈ :-- ਏਮਜ ਹਸਪਤਾਲ ਬਠਿੰਡਾ ਵਿੱਚ ਤਿੰਨ ਸਾਲ ਆਪਣੀਆਂ ਸੇਵਾਵਾਂ ਨਿਭਾਉਣ ਮਗਰੋਂ ਹੁਣ ਸਰਕਾਰੀ ਹਸਪਤਾਲ ਧਨੌਲਾ ਵਿੱਚ ਦਿਲ ਦੇ ਰੋਗਾਂ ਦੇ ਮਾਹਰ ,ਹਾਰਟ ਅਟੈਕ , ਅਧਰੰਗ,ਗੁਰਦੇ, ਲੀਵਰ, ਗਠੀਆ , ਪੇਟ ਦੇ ਰੋਗ, ਪੀਲੀਆ ਆਦਿ ਦੇ ਮਾਹਿਰ ਐਮਬੀਬੀਐਸ ਐਮਡੀ (ਮੈਡੀਸਨ ) ਡਾਕਟਰ ਪਿ੍ਕਸਤ ਮਿੱਤਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਡਾਕਟਰ ਮਿੱਤਲ ਸਾਹਿਬ ਨੇ ਪ੍ਰੈਸ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕਾ ਨਿਵਾਸੀਆ ਨੂੰ ਹੁਣ ਕਿਤੇ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਉਹ ਸਰਕਾਰੀ ਹਸਪਤਾਲ ਧਨੋਲਾ ਵਿੱਚ ਡਿਊਟੀ ਟਾਈਮ ਅਨੁਸਾਰ ਆ ਸਕਦੇ ਹਨ। ਜੇਕਰ ਕਿਸੇ ਵੀ ਵਕਤ ਐਮਰਜੈਂਸੀ ਹੋਵੇ ਤਾਂ ਉਹ ਉਹਨਾਂ ਦੇ ਨਾਲ 99962-09838 ਤੇ ਸੰਪਰਕ ਕਰ ਸਕਦੇ ਹਨ।
0 comments:
एक टिप्पणी भेजें