Contact for Advertising

Contact for Advertising

Latest News

शनिवार, 10 मई 2025

ਭਾਕਿਯੂ (ਏਕਤਾ-ਉਗਰਾਹਾਂ) ਦੀ ਸੂਬਾ ਮੀਟਿੰਗ ਵੱਲੋਂ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਖਿਲਾਫ ਅਮਨ ਖਾਤਰ ਪਿੰਡ ਪਿੰਡ ਕੈਂਡਲ ਮਾਰਚ ਕਰਨ ਦਾ ਫੈਸਲਾ,

 ਭਾਕਿਯੂ (ਏਕਤਾ-ਉਗਰਾਹਾਂ) ਦੀ ਸੂਬਾ ਮੀਟਿੰਗ ਵੱਲੋਂ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਖਿਲਾਫ ਅਮਨ ਖਾਤਰ ਪਿੰਡ ਪਿੰਡ ਕੈਂਡਲ ਮਾਰਚ ਕਰਨ ਦਾ ਫੈਸਲਾ,




ਮੁੱਖ ਮੰਤਰੀ  ਮੰਤਰੀਆਂ ਤੇ ਵਿਧਾਇਕਾਂ ਦੇ ਪੇਂਡੂ ਦੌਰਿਆਂ ਮੌਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਤੇ ਸਵਾਲ ਜਵਾਬ ਜਾਰੀ ਰਹਿਣਗੇ 


ਸੰਜੀਵ ਗਰਗ ਕਾਲੀ 

ਧਨੌਲਾ ਮੰਡੀ,10 ਮਈ,  ਨੇੜਲੇ ਪਿੰਡ ਚੀਮਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵਿੱਚ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਖਿਲਾਫ ਅਮਨ ਖਾਤਰ ਪਿੰਡ ਪਿੰਡ ਹਰ ਜਾਤ/ਧਰਮ ਦੇ ਲੋਕਾਂ ਦੇ ਸਾਂਝੇ ਕੈਂਡਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ।  ਇਹ ਕੈਂਡਲ ਮਾਰਚ ਕੱਲ ਐਤਵਾਰ ਤੋਂ ਸ਼ੁਰੂ ਕੀਤੇ ਜਾਣ ਕਿ ਤੇ ਲੋਕ ਅਲੱਗ ਅਲੱਗ ਦਿਨ ਆਪੋ ਆਪਣੇ ਪਿੰਡ ਵਿੱਚ ਕੈਂਡਲ ਮਾਰਚ ਕੱਢਣਗੇ।ਮੀਟਿੰਗ ਦੀ ਰਿਪੋਰਟ ਪ੍ਰੈੱਸ ਲਈ ਜਾਰੀ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਐਤਵਾਰ  ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨਾਲ਼ ਮੀਟਿੰਗ ਦੌਰਾਨ ਇਸ ਫੈਸਲੇ ਨੂੰ ਸਰਬ ਸਾਂਝਾ ਬਣਾਉਣ ਦੀ ਪੈਰਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੂਜਾ ਅਹਿਮ ਫੈਸਲਾ ਸੰਘਰਸ਼ਸ਼ੀਲ ਲੋਕਾਂ ਉੱਤੇ ਪੰਜਾਬ ਸਰਕਾਰ ਵੱਲੋਂ ਜੰਗ ਦੀ ਆੜ ਵਿੱਚ ਢਾਹੇ ਜਾ ਰਹੇ ਜਬਰ ਵਿਰੁੱਧ ਮੁੱਖ ਮੰਤਰੀ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਪੇਂਡੂ ਦੌਰਿਆਂ ਮੌਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਤੇ ਸਵਾਲ ਜਵਾਬ ਬਾਦਸਤੂਰ ਜਾਰੀ ਰੱਖਣ ਦਾ ਕੀਤਾ ਗਿਆ। ਭਗਵੰਤ ਮਾਨ ਵੱਲੋਂ ਜੰਗ ਨੂੰ ਸੁਨਹਿਰੀ ਮੌਕਾ ਸਮਝ ਕੇ ਕਿਸਾਨਾਂ ਜ਼ਮੀਨਾਂ ਤੇ ਘਰਾਂ ਉੱਤੇ ਕਬਜ਼ਿਆਂ ਦੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਮਤਾ ਪਾਸ ਕਰਕੇ ਅੱਤਵਾਦੀਆਂ ਵੱਲੋਂ ਪਹਿਲਗਾਮ ਕਤਲੇਆਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਇਸ ਹਮਲੇ ਦੇ ਸ਼ਿਕਾਰ ਵਿਅਕਤੀਆਂ ਦੇ ਵਾਰਸਾਂ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਗਈ। ਮਤੇ ਅਨੁਸਾਰ ਇਸ ਘਟਨਾ ਨੂੰ ਭਾਰਤੀ ਹਾਕਮਾਂ ਵੱਲੋਂ ਹਿੰਦੂ ਮੁਸਲਮ ਫਿਰਕੂ ਰੰਗਤ ਰਾਹੀਂ ਆਮ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਅੰਨ੍ਹੀ ਫਿਰਕੂ ਨਫ਼ਰਤ ਫੈਲਾ ਕੇ ਆਪਸ ਵਿੱਚ ਲੜਾਉਣ ਦੀ ਸਾਜ਼ਸ਼ ਰਾਹੀਂ ਹੱਕੀ ਮੰਗਾਂ ਵਾਲੇ ਸ਼ਾਂਤਮਈ ਜਨਤਕ ਸੰਘਰਸ਼ਾਂ ਨੂੰ ਕੁਚਲਣ ਦਾ ਮਹੌਲ ਪੈਦਾ ਕਰਨ ਦੇ ਸਿਰਤੋੜ ਯਤਨਾਂ ਦੀ ਨਿਖੇਧੀ ਕੀਤੀ ਗਈ। ਦੋਨਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਇੱਕ ਦੂਜੇ ਦੇ ਸ਼ਹਿਰਾਂ/ਪਿੰਡਾਂ ਉੱਤੇ ਡ੍ਰੋਨ ਮਿਜ਼ਾਈਲਾਂ ਰਾਹੀਂ ਬੰਬ ਸੁੱਟਣ ਅਤੇ ਨਿਹੱਥੇ ਲੋਕਾਂ ਨੂੰ ਮਾਰ ਮੁਕਾਉਣ ਦੇ ਹਮਲਿਆਂ ਦੀ ਵੀ ਸਖ਼ਤ ਨਿੰਦਾ ਕੀਤੀ ਗਈ ਅਤੇ ਇਹ ਹਮਲੇ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਲੰਬੇ ਸਮੇਂ ਤੋਂ ਆਪਸੀ ਸਹਿਮਤੀ ਅਨੁਸਾਰ ਐਲ ਏ ਸੀ ਰਾਹੀਂ ਹੱਲ ਕੀਤੇ ਗਏ ਸਰਹੱਦੀ ਮਸਲੇ 'ਤੇ ਖੜ੍ਹਨ ਦੀ ਮੰਗ ਕੀਤੀ ਗਈ। ਮੀਟਿੰਗ ਵੱਲੋਂ ਸਰਬਸੰਮਤੀ ਨਾਲ਼ ਪੰਜਾਬ ਦੇ ਸਮੂਹ ਲੋਕਾਂ ਨੂੰ "ਜੰਗ ਨਹੀਂ, ਅਮਨ" ਦੇ ਨਾਹਰੇ ਨੂੰ ਬੁਲੰਦ ਕਰਦੇ ਸਾਂਝੇ ਕੈਂਡਲ ਮਾਰਚਾਂ ਵਿੱਚ ਪ੍ਰਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਆਉਂਦੇ ਦਿਨਾਂ ਚ ਆਉਣ ਵਾਲੇ ਸੱਦਿਆਂ ਚ ਵੀ ਵੱਧ ਚੱੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾ ਆਗੂਆਂ ਸ਼ਿੰਗਾਰਾ ਸਿੰਘ ਮਾਨ, , ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਤੇ ਕੁਲਦੀਪ ਕੌਰ ਕੁੱਸਾ ਸਮੇਤ 17 ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਸ਼ਾਮਲ ਹੋਏ ਹਨ।            

ਭਾਕਿਯੂ (ਏਕਤਾ-ਉਗਰਾਹਾਂ) ਦੀ ਸੂਬਾ ਮੀਟਿੰਗ ਵੱਲੋਂ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਖਿਲਾਫ ਅਮਨ ਖਾਤਰ ਪਿੰਡ ਪਿੰਡ ਕੈਂਡਲ ਮਾਰਚ ਕਰਨ ਦਾ ਫੈਸਲਾ,
  • Title : ਭਾਕਿਯੂ (ਏਕਤਾ-ਉਗਰਾਹਾਂ) ਦੀ ਸੂਬਾ ਮੀਟਿੰਗ ਵੱਲੋਂ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਖਿਲਾਫ ਅਮਨ ਖਾਤਰ ਪਿੰਡ ਪਿੰਡ ਕੈਂਡਲ ਮਾਰਚ ਕਰਨ ਦਾ ਫੈਸਲਾ,
  • Posted by :
  • Date : मई 10, 2025
  • Labels :
  • Blogger Comments
  • Facebook Comments

0 comments:

एक टिप्पणी भेजें

Top