ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਅਹਿਮ ਮੀਟਿੰਗ
13 ਮਈ ਨੂੰ ਸੰਗਰੂਰ ਵਿਖੇ ਧਰਨਾ ਲਾ ਕੇ ਕੀਤਾ ਜਾਵੇਗਾ ਰੋਸ ਮਾਰਚ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 10 ਮਈ :--ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਸੱਤਾਧਾਰੀ ਸਰਕਾਰ ਦੇ ਜੋ ਮੌਹਤਵਰਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਗਰੀਬ ਕਿਸਾਨ ਦੀ ਜਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਗਰੀਬ ਕਿਸਾਨ ਦੇ ਹੱਕ ਵਿੱਚ ਖੜਨ ਵਾਲੇ ਪਿੰਡ ਖਾਈ ਦੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਖਾਈ ਤੇ ਭੂ ਮਾਫੀਆ ਵੱਲੋਂ ਕੀਤੇ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ ਲੈਣ ਲਈ ਸੰਗਰੂਰ ਸ਼ਹਿਰ ਚ 13 ਮਈ ਨੂੰ ਧਰਨਾ ਲਾ ਕੇ ਉਪਰੰਤ ਰੋਸ ਮਾਰਚ ਕੀਤਾ ਜਾਵੇਗਾ। ਜਿਸ ਵਿੱਚ ਲੋਕਾਂ ਨੂੰ ਸੰਗਰੂਰ ਵੱਡੇ ਕਾਫਲੇ ਲੈਕੇ ਪਹੁੰਚਣ ਲਈ ਕਿਹਾ ਗਿਆ । ਮੀਟਿੰਗ ਵਿੱਚ ਜੋ ਚੌਅ ਆਦਰਸ ਸਕੂਲ ਦੇ ਅਧਿਆਪਕਾਂ ਤੇ ਗਿਰਫਤਾਰ ਕਿਸਾਨਾਂ ਨੂੰ ਰਿਹਾਅ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਇਹਨਾਂ ਕਿਹਾ ਕਿ ਜਿਉਂਦ ਪਿੰਡ ਵਿੱਚ ਕਿਸਾਨਾਂ ਦੀ ਜਮੀਨ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਜਾਂ ਰਹੇ ਹਨ ਦੂਜੇ ਪਾਸੇ ਦੇਸ਼ ਵਿੱਚ ਜੰਗ ਦੇ ਹਾਲਾਤ ਬਣੇ ਹੋਏ ਹਨ। ਇਸ ਮੀਟਿੰਗ ਵਿੱਚ ਛਿਮਾਹੀ ਫੰਡਾਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਅਤੇ ਪਿੰਡ ਕਮੇਟੀਆਂ ਦੇ ਆਗੂਆਂ ਨੂੰ ਛੇਤੀ ਤੋਂ ਛੇਤੀ ਫੰਡ ਇਕੱਠਾ ਕਰਕੇ ਜਮਾ ਕਰਵਾਉਣ ਲਈ ਕਿਹਾ ਗਿਆ । ਇਸ ਮੌਕੇ ਬਲਾਕ ਦੇ ਆਗੂ ਬਲੌਰ ਸਿੰਘ ਛੰਨ੍ਹਾਂ ,ਜਰਨੈਲ ਸਿੰਘ ਜਵੰਦਾ ਪਿੰਡੀ ਮਾਸਟਰ ਨਰਿੱਪਜੀਤ ਸਿੰਘ ਨਿੱਪੀ, ਦਰਸ਼ਨ ਸਿੰਘ ਭੈਣੀ ਮਹਿਰਾਜ, ਬਿੰਦਰ ਸਿੰਘ ਛੰਨ੍ਹਾਂ ,ਸੁਰਜੀਤ ਸਿੰਘ ਸੀਤੀ, ਕੇਵਲ ਸਿੰਘ ਧਨੌਲਾ, ਬਹਾਦਰ ਸਿੰਘ ਧਨੌਲਾ ਆਦਿ ਤੋਂ ਇਲਾਵਾ ਪਿੰਡ ਇਕਾਈਆਂ ਦੇ ਪ੍ਰਧਾਨ ਮੌਜੂਦ ਸਨ।
0 comments:
एक टिप्पणी भेजें